ਡਾਕੂਮੈਂਟਰੀ ਫਿਲਮ ''ਚ ਸਿੱਖ ਰੈਜੀਮੈਂਟ ਨੂੰ ਅਣਗੌਲਿਆ ਕਰਨ ਦਾ ਮੁੱਦਾ ਔਜਲਾ ਨੇ ਸੰਸਦ ''ਚ ਚੁੱਕਿਆ

08/01/2019 7:16:52 PM

ਅੰਮ੍ਰਿਤਸਰ (ਕਮਲ, ਸੁਮਿਤ ਖੰਨਾ) : ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸਰਕਾਰ ਵਲੋਂ ਕਾਰਗਿਲ ਵਿਜੇ ਦਿਵਸ 'ਤੇ ਬਣਾਈ ਗਈ 9 ਮਿੰਟ ਦੀ ਡਾਕਿਊਮੈਂਟਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਕਾਰਗਿਲ ਜੰਗ 'ਚ ਖਾਸ ਭੂਮਿਕਾ ਨਿਭਾਉਣ ਵਾਲੀ 8 ਸਿੱਖ ਰੈਜੀਮੈਂਟ ਦਾ ਡਾਕਿਊਮੈਂਟਰੀ 'ਚ ਜ਼ਿਕਰ ਨਾ ਕੀਤੇ ਜਾਣ ਦਾ ਔਜਲਾ ਨੇ ਸੰਸਦ 'ਚ ਮੁੱਦਾ ਚੁੱਕਿਆ। ਔਜਲਾ ਨੇ ਕਿਹਾ ਕਿ ਟਾਇਗਰ ਹਿੱਲ 'ਤੇ ਜਿੱਤ ਹਾਸਲ ਕਰਨ 'ਚ 18 ਗ੍ਰੇਨੇਡੀਅਰ ਤੇ 8 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਅਹਿਮ ਰੋਲ ਨਿਭਾਇਆ ਸੀ ਪਰ ਅਫਸੋਸ ਕਿ ਫਿਲਮ 'ਚ ਸਿਰਫ 18 ਗ੍ਰੇਨੇਡੀਅਰ ਦਾ ਹੀ ਜ਼ਿਕਰ ਹੈ ਜਦਕਿ 8 ਸਿੱਖ ਰੈਜੀਮੈਂਟ ਦਾ ਨਾਂ ਤੱਕ ਨਹੀਂ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।  

ਦੱਸ ਦੇਈਏ ਕਿ ਕਾਰਗਿਲ ਵਿਜੇ ਦਿਵਸ ਮੌਕੇ ਸਰਕਾਰੀ ਤੌਰ 'ਤੇ ਇਕ ਡਾਕਿਊਮੈਂਟਰੀ ਤਿਆਰ ਕਰਵਾਈ ਗਈ ਹੈ, ਜਿਸ 'ਚ ਰਾਜਪੁਤਾਨਾ ਰਾਈਫਲਜ਼, 13 ਜੈਕ ਰਾਈਫਲਜ਼ ਤੇ ਗੋਰਖਾ ਰੈਂਜਮੈਂਟ ਦੇ ਨਾਂਵਾਂ ਦਾ ਜ਼ਿਕਰ ਤਾਂ ਹੈ ਪਰ 8 ਸਿੱਖ ਰੈਜਮੈਂਟ ਦਾ ਨਹੀਂ। 


Baljeet Kaur

Content Editor

Related News