ਸ਼੍ਰੋਮਣੀ ਕਮੇਟੀ ਤੇ ਸਤਿਕਾਰ ਕਮੇਟੀਆਂ 'ਚ ਝੜਪ, ਕਈ ਜ਼ਖ਼ਮੀ

Saturday, Oct 24, 2020 - 04:00 PM (IST)

ਸ਼੍ਰੋਮਣੀ ਕਮੇਟੀ ਤੇ ਸਤਿਕਾਰ ਕਮੇਟੀਆਂ 'ਚ ਝੜਪ, ਕਈ ਜ਼ਖ਼ਮੀ

ਅੰਮ੍ਰਿਤਸਰ(ਸੁਮਿਤ ਖੰਨਾ) : ਅੱਜ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਤਿਕਾਰ ਕਮੇਟੀਆਂ ਵਿਚਕਾਰ ਇਕ ਵਾਰ ਫਿਰ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ । ਦੱਸ ਦਈਏ ਕਿ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ 'ਚ ਸਿੱਖ ਜਥੇਬੰਦੀਆਂ ਪਿਛਲੇ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਇਹ ਸ਼ਾਂਤਮਈ ਪ੍ਰਦਰਸ਼ਨ ਉਸ ਸਮੇਂ ਹਿੰਸਕ ਹੋ ਗਿਆ ਜਦੋਂ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ।

ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਪਏ ਕੀਰਨੇ, ਭੈਣ ਦੇ ਵਿਆਹ ਲਈ ਪੈਲੇਸ ਦੀ ਗੱਲ ਕਰਨ ਗਿਆ ਭਰਾ ਲਾਸ਼ ਬਣ ਪਰਤਿਆ
PunjabKesariਇਸ ਤੋਂ ਬਾਅਦ ਸਤਿਕਾਰ ਕਮੇਟੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਝੜਪ ਹੋਈ। ਇਸ ਝੜਪ ਦੌਰਾਨ ਤਲਵਾਰਾਂ ਲਹਿਰਾਈਆਂ ਗਈਆਂ ਅਤੇ ਡਾਂਗਾਂ ਲੀ ਚੱਲਿਆਂ। ਹਲਾਂਕਿ ਹੁਣ ਸਥਿਤੀ ਸੁਧਰੀ ਹੈ ਪਰ ਤਣਾਅ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਗੁਰੂ ਨਗਰੀ 'ਚ 'ਗੁਰੂ' ਦਾ ਬਦਲਣ ਲੱਗਾ ਰੁਤਬਾ, ਸਿਆਸਤਦਾਨ ਹੁਣ ਸਿੱਧੂ ਦੇ ਦਰਬਾਰ 'ਚ ਭਰਨ ਲੱਗੇ ਹਾਜ਼ਰੀਆਂ


author

Baljeet Kaur

Content Editor

Related News