ਅੰਮ੍ਰਿਤਸਰ ਸ਼ਤਾਬਦੀ ਸਪੈਸ਼ਲ ਐਕਸਪ੍ਰੈਸ ਸਣੇ ਕਈ ਹੋਰ ਰੇਲ ਗੱਡੀਆਂ 24 ਤੋਂ ਅਗਲੇ ਆਦੇਸ਼ ਤੱਕ ਰੱਦ

Wednesday, Apr 21, 2021 - 03:58 PM (IST)

ਜੈਤੋ (ਰਘੂਨੰਦਨ ਪਰਾਸ਼ਰ) - ਭਾਰਤੀ ਰੇਲਵੇ ਨੇ ਰੇਲ ਗੱਡੀਆਂ ਵਿਚ ਬਹੁਤ ਘੱਟ ਯਾਤਰੀਆਂ ਦੀ ਗਿਣਤੀ  ਹੋਣ ਕਾਰਣ ਸ਼ਤਾਬਦੀ ਐਕਸਪ੍ਰੈਸ, ਮੇਲ ਅਤੇ ਐਕਸਪ੍ਰੈਸ ਸਪੈਸ਼ਲ ਟ੍ਰੇਨਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਤਰ ਰੇਲਵੇ ਵੱਲੋਂ 24 ਅਪ੍ਰੈਲ ਤੋਂ ਅਗਲੇ ਆਦੇਸ਼ ਤੱਕ ਕ‌ਈ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ। ਰੇਲਵੇ ਨੇ ਜੋ ਰੇਲ ਗੱਡੀਆਂ ਰੱਦ ਕੀਤੀਆਂ ਹਨ, ਉਨ੍ਹਾਂ 'ਚ ਰੇਲ ਨੰਬਰ 04053-04054 ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਸਪੈਸ਼ਲ ਐਕਸਪ੍ਰੈਸ, ਰੇਲ ਨੰਬਰ 04525-04526 ਅੰਬਾਲਾ ਛਾਉਣੀ- ਸ਼੍ਰੀਗੰਗਾਨਗਰ-ਅੰਬਾਲਾ ਕੈਂਟ ਵਾਇਆ ਬਠਿੰਡਾ ਅਤੇ ਰੇਲ ਨੰਬਰ 04518-04517 ਸ਼ਿਮਲਾ-ਕਾਲਕਾ-ਸ਼ਿਮਲਾ ਸਪੈਸ਼ਲ ਐਕਸਪ੍ਰੈਸ ਸ਼ਾਮਲ ਹਨ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਇਸ ਦੌਰਾਨ ਉੱਤਰੀ ਰੇਲਵੇ ਜ਼ੋਨਲ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਹਨੁਮਾਨ ਦਾਸ ਗੋਇਲ ਨੇ ਕਿਹਾ ਕਿ ਰੇਲਵੇ ਨੇ ਬਹੁਤ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿਚ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੈ।  ਉਨ੍ਹਾਂ ਕਿਹਾ ਕਿ ਰੇਲਵੇ ਇਹ ਵੀ ਪਤਾ ਲਗਾ ਰਿਹਾ ਹੈ ਕਿ ਕਿਹੜੀਆਂ- ਕਿਹੜੀਆਂ ਰੇਲਗੱਡੀਆਂ ਵਿਚ ਯਾਤਰੀਆਂ ਦੀ ਬਹੁਤ ਘਾਟ ਚੱਲ ਰਹੀਆਂ ਹਨ। ਇਸ ਦੀ ਰਿਪੋਰਟ ਆਉਣ ’ਤੇ ਉਨ੍ਹਾਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। 

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਕਮੇਟੀ ਮੈਂਬਰ ਹਨੂੰਮਾਨ ਦਾਸ ਗੋਇਲ ਨੇ ਕਿਹਾ ਕਿ ਰੇਲ ਗੱਡੀਆਂ ਵਿਚ ਮੁਸਾਫਰਾਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਣ ਰੇਲਵੇ ਨੂੰ ਹਰ ਰੋਜ਼ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ, ਜਿਸ ਕਾਰਣ ਅਗਲੇ ਹੁਕਮਾਂ ਤੱਕ ਫਿਲਹਾਲ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ

ਨੋਟ - ਕੀ ਰੇਲਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਵੇਗੀ? ਕੁਮੈਂਟ ਕਰਕੇ ਦਿਓ ਆਪਣਾ ਜਵਾਬ


rajwinder kaur

Content Editor

Related News