ਨੀਟੂ ਸ਼ਟਰਾਂ ਵਾਲੇ ਦੇ ਇਲਜ਼ਾਮਾਂ 'ਤੇ ਜਾਣੋ ਕੀ ਬੋਲੇ ਸੰਤੋਖ ਚੌਧਰੀ (ਵੀਡੀਓ)

05/26/2019 3:25:17 PM

ਅੰਮ੍ਰਿਤਸਰ (ਸੁਮਿਤ ਖੰਨਾ) : ਨੀਟੂ ਸ਼ਟਰਾਂ ਵਾਲੇ ਵਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਦਾ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਜਵਾਬ ਦਿੱਤਾ ਹੈ। ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਤੇ ਦਫਤਰ 'ਚ ਹਜ਼ਾਰਾਂ ਲੋਕ ਆਉਂਦੇ ਹਨ ਪਰ ਉਨ੍ਹਾਂ ਕਦੇ ਕਿਸੇ ਨਾਲ ਅਜਿਹਾ ਵਰਤਾਅ ਨਹੀਂ ਕੀਤਾ। ਸੰਤੋਖ ਚੌਧਰੀ ਦੁਬਾਰਾ ਐੱਮ.ਪੀ. ਬਣਨ ਤੋਂ ਬਾਅਦ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹੋਏ ਸਨ, ਇਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਚੌਧਰੀ ਨੇ ਨੀਟੂ ਸ਼ਟਰਾਂ ਵਾਲੇ ਦੇ ਦੋਸ਼ਾਂ ਨੂੰ ਗਲਤ ਦੱਸਿਆ।

ਇੱਥੇ ਦੱਸ ਦੇਈਏ ਕਿ ਨੀਟੂ ਸ਼ਟਰਾਂ ਵਾਲੇ ਨੇ ਚੋਣ ਲੜਨ ਦਾ ਕਾਰਨ ਸੰਤੋਖ ਚੋਧਰੀ ਦੇ ਧੱਕੇ ਨੂੰ ਦੱਸਿਆ ਸੀ। ਨੀਟੂ ਨੇ ਕਿਹਾ ਸੀ ਕਿ ਉਹ ਸੰਤੋਖ ਚੌਧਰੀ ਨਾਲ ਫੋਟੋ ਖਿਚਵਾਉਣ ਗਏ ਸਨ ਅਤੇ ਉਨ੍ਹਾਂ ਨੇ ਉਸ ਨੂੰ ਧੱਕਾ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਚੋਣ ਲੜਨ ਦਾ ਫੈਸਲਾ ਕੀਤਾ।

ਇਸਦੇ ਨਾਲ ਹੀ ਚੌਧਰੀ ਨੇ ਮੰਨਿਆ ਕਿ ਦੇਸ਼ 'ਚ ਵਾਕਿ ਹੀ ਮੋਦੀ ਦੀ ਲਹਿਰ ਸੀ ਪਰ ਬਾਵਜੂਦ ਇਸ ਦੇ ਪੰਜਾਬ 'ਚ ਕਾਂਗਰਸ ਨੂੰ 8 ਸੀਟਾਂ ਮਿਲਣਾ ਕੈਪਟਨ ਸਰਕਾਰ ਦੇ ਵਿਕਾਸ ਕਾਰਜਾਂ ਦਾ ਹੀ ਨਤੀਜਾ ਹੈ। ਇਸ ਦੌਰਾਨ ਨਵਜੋਤ ਸਿੱਧੂ ਤੇ ਕੈਪਟਨ ਦੇ ਵਿਵਾਦ 'ਤੇ ਟਿੱਪਣੀ ਕਰਨ ਤੋਂ ਸੰਤੋਖ ਚੌਧਰੀ ਬਚਦੇ ਨਜ਼ਰ ਆਏ।


cherry

Content Editor

Related News