Mrs. Universe 2026 'ਚ ਅੰਮ੍ਰਿਤਸਰ ਦੀ ਡਾ. ਸੇਹਰ ਨੇ ਕੀਤਾ ਕਮਾਲ, 120 ਦੇਸ਼ਾਂ 'ਚੋਂ ਜਿੱਤਿਆ ਖਿਤਾਬ
Wednesday, Nov 04, 2026 - 01:22 PM (IST)
ਅੰਮ੍ਰਿਤਸਰ- ਸ਼੍ਰੀਲੰਕਾ 'ਚ ਆਯੋਜਿਤ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ‘ਮਿਸਿਜ਼ ਯੂਨੀਵਰਸ 2026’ 'ਚ ਅੰਮ੍ਰਿਤਸਰ ਦੀ ਡਾ. ਸੇਹਰ ਓਮਪ੍ਰਕਾਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਥਰਡ ਰਨਰ-ਅੱਪ ਦਾ ਖ਼ਿਤਾਬ ਹਾਸਲ ਕੀਤਾ ਹੈ। 120 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਵਿਚਕਾਰ ਭਾਰਤ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਨੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਅੰਮ੍ਰਿਤਸਰ ਵਾਪਸੀ ’ਤੇ ਉਨ੍ਹਾਂ ਨੇ ਪ੍ਰੈੱਸ ਵਾਰਤਾ ਦੌਰਾਨ ਆਪਣੀ ਪ੍ਰੇਰਨਾਦਾਇਕ ਯਾਤਰਾ ਦੇ ਤਜਰਬੇ ਸਾਂਝੇ ਕੀਤੇ।
ਇਹ ਵੀ ਪੜ੍ਹੋ-ਮਾਨਸਾ 'ਚ ਦਲਜੀਤ ਸਿੰਘ ਦੀ ਮੌਤ ਦਾ ਮਾਮਲਾ: ਹਾਈਕੋਰਟ ਦੇ ਹੁਕਮਾਂ 'ਤੇ PGI 'ਚ ਸ਼ੁਰੂ ਹੋਇਆ ਪੋਸਟਮਾਰਟਮ
ਡਾ. ਸੇਹਰ ਨੇ ਮੁਕਾਬਲੇ ਦੌਰਾਨ ਟਾਪ-25 ਅਤੇ ਫਿਰ ਟਾਪ-4 ਵਿੱਚ ਜਗ੍ਹਾ ਬਣਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੈਸਟ ਨੈਸ਼ਨਲ ਕਾਸਟਿਊਮ ਅਤੇ ਬ੍ਰਿਲੀਅੰਟ ਪਰਫਾਰਮੈਂਸ ਐਵਾਰਡ ਵੀ ਆਪਣੇ ਨਾਮ ਕੀਤੇ। ਉਨ੍ਹਾਂ ਦੱਸਿਆ ਕਿ ਜਦੋਂ ਅੰਤਰਰਾਸ਼ਟਰੀ ਮੰਚ ’ਤੇ ਉਨ੍ਹਾਂ ਦੇ ਨਾਮ ਦੀ ਬਜਾਏ ‘ਇੰਡੀਆ’ ਕਹਿ ਕੇ ਪੁਕਾਰਿਆ ਗਿਆ, ਤਾਂ ਉਹ ਪਲ ਉਨ੍ਹਾਂ ਲਈ ਸਭ ਤੋਂ ਵੱਧ ਮਾਣ ਵਾਲਾ ਸੀ।

ਇਹ ਵੀ ਪੜ੍ਹੋ- ਪੰਜਾਬ: ਵੱਡੇ ਹਾਦਸੇ ਨੇ ਉਜਾੜ'ਤਾ ਪਰਿਵਾਰ, ਘਰ 'ਚ ਪਿਓ-ਪੁੱਤ ਦੇ ਵਿੱਛੇ ਸੱਥਰ
ਪੇਸ਼ੇ ਤੋਂ ਮੈਕਸੀਲੋਫੇਸ਼ੀਅਲ ਅਤੇ ਫੇਸ਼ੀਅਲ ਪਲਾਸਟਿਕ ਸਰਜਨ ਡਾ. ਸੇਹਰ ਆਪਣੀ ਪੜ੍ਹਾਈ ਦੌਰਾਨ ਗੋਲਡ ਮੈਡਲਿਸਟ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਮੁਕਾਬਲੇ ਵਿੱਚ ਘਰੇਲੂ ਹਿੰਸਾ ਦੇ ਮੁੱਦੇ ’ਤੇ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੱਸਿਆ ਕਿ ਉਹ ਘਰੇਲੂ ਹਿੰਸਾ ਦੀਆਂ ਪੀੜਤ ਔਰਤਾਂ ਦੀ ਮੁਫ਼ਤ ਰੀਕੰਸਟ੍ਰਕਟਿਵ ਸਰਜਰੀ ਅਤੇ ਇਲਾਜ ਕਰਦੀਆਂ ਹਨ, ਤਾਂ ਜੋ ਉਹ ਮੁੜ ਆਤਮ-ਵਿਸ਼ਵਾਸ ਅਤੇ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ। ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਹਸਪਤਾਲ ਦੇ ਸਹਿਕਰਮੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਹਸਪਤਾਲ ਦੇ ਸਟਾਫ਼ ਨੇ ਹਰ ਪੜਾਅ ’ਤੇ ਉਨ੍ਹਾਂ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ-ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਭਖੇਗਾ ਚੋਣ ਅਖਾੜਾ
ਔਰਤਾਂ ਨੂੰ ਸੰਦੇਸ਼ ਦਿੰਦਿਆਂ ਡਾ. ਸੇਹਰ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਸੁਪਨਿਆਂ ਦੀ ਕੋਈ ਸੀਮਾ ਨਹੀਂ ਰੱਖਣੀ ਚਾਹੀਦੀ। ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਇੱਕ ਔਰਤ ਕਰੀਅਰ, ਪਰਿਵਾਰ ਅਤੇ ਆਪਣੇ ਸੁਪਨਿਆਂ ਨੂੰ ਇਕੱਠੇ ਪੂਰਾ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
