ਅੰਮ੍ਰਿਤਸਰ ''ਚ ਦੀਵਾਲੀ ਤੋਂ ਪਹਿਲਾਂ ਸਮੌਗ ਦਾ ਕਹਿਰ: ਪਰਾਲੀ ਦੇ ਧੂੰਏਂ ਤੇ ਪ੍ਰਦੂਸ਼ਣ ਨਾਲ ਘੁੱਟਿਆ ਸਾਹ
Tuesday, Nov 03, 2026 - 09:04 AM (IST)
ਅੰਮ੍ਰਿਤਸਰ (ਦਲਜੀਤ) - ਝੋਨੇ ਦੀ ਪਰਾਲੀ ਸਾੜਨ ਨਾਲ ਉੱਠ ਰਹੇ ਧੂੰਏਂ, ਵਾਹਨਾਂ ਦੇ ਪ੍ਰਦੂਸ਼ਣ ਅਤੇ ਬਦਲਦੇ ਮੌਸਮ ਨੇ ਹੁਣ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਦੇ ਸਾਹਾਂ ’ਤੇ ਸੰਕਟ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦੀਵਾਲੀ ਦੇ ਤਿਉਹਾਰ ਨੂੰ ਅਜੇ ਪੰਜ ਦਿਨ ਬਾਕੀ ਹਨ ਪਰ ਸ਼ਹਿਰ ਪਹਿਲਾਂ ਹੀ ਸਮੌਗ ਦੀ ਲਪੇਟ ’ਚ ਆਉਣ ਲੱਗਾ ਹੈ। ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 164 ਦਰਜ ਕੀਤਾ ਗਿਆ ਹੈ। ਸਵੇਰੇ ਤੜਕਸਾਰ ਅਤੇ ਸ਼ਾਮ ਸਮੇਂ ਧੁੰਦ ’ਤੇ ਧੂੰਏਂ ਵਰਗੀ ਪਰਤ ਸ਼ਹਿਰ ਦੇ ਵਾਤਾਵਰਣ ’ਚ ਮਹਿਸੂਸ ਹੋ ਰਹੀ ਹੈ। ਹਵਾ ’ਚ ਮੌਜੂਦ ਬਰੀਕ ਜ਼ਹਿਰੀਲੇ ਪ੍ਰਦੂਸ਼ਣ ਕਣ ਅਤੇ ਵੱਖ-ਵੱਖ ਗੈਸਾਂ ਸਾਹ ਰਾਹੀਂ ਫੇਫੜਿਆਂ ਤੱਕ ਪਹੁੰਚ ਕੇ ਖ਼ਾਸ ਕਰ ਕੇ ਦਮੇ, ਬ੍ਰੌਂਕਾਈਟਿਸ ਅਤੇ ਸੀ. ਓ. ਪੀ. ਡੀ. ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ।
ਇਹ ਵੀ ਪੜ੍ਹੋ: ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ
ਚਿੰਤਾ ਦਾ ਵਿਸ਼ਾ ਇਹ ਹੈ ਕਿ ਝੋਨੇ ਦੀ ਵਾਢੀ ਦੌਰਾਨ ਪਰਾਲੀ ਸਾੜਨ ਦੇ 144 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚ 27 ਕਿਸਾਨਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਜਦਕਿ 56 ਕਿਸਾਨਾਂ ਦੀਆਂ ਰੈੱਡ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ। ਖੇਤਾਂ ’ਚ ਪਰਾਲੀ ਨੂੰ ਅੱਗ ਲਗਾਉਣ ਨਾਲ ਉੱਠਣ ਵਾਲਾ ਧੂੰਆਂ ਹਵਾ ’ਚ ਪ੍ਰਦੂਸ਼ਣ ਕਣਾਂ ਦੀ ਮਾਤਰਾ ਵਧਾਉਂਦਾ ਹੈ। ਇਹ ਕਣ ਹਵਾ ਦੇ ਨਾਲ ਦੂਰ-ਦੂਰ ਤੱਕ ਫੈਲ ਕੇ ਸ਼ਹਿਰੀ ਇਲਾਕਿਆਂ ਤੱਕ ਵੀ ਪਹੁੰਚ ਸਕਦੇ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ’ਚ ਸਮੋਗ ਦੌਰਾਨ ਹਵਾ ’ਚ ਕਈ ਕਿਸਮਾਂ ਦੇ ਪ੍ਰਦੂਸ਼ਣ ਕਣ ਅਤੇ ਗੈਸਾਂ ਮੌਜੂਦ ਹੋ ਸਕਦੀਆਂ ਹਨ। ਇਨ੍ਹਾਂ ’ਚ ਸਭ ਤੋਂ ਚਿੰਤਾਜਨਕ ਪੀ. ਐੱਮ. 2.5 ਅਤੇ ਪੀ. ਐੱਮ. 10 ਹਨ। 2.5 ਬਹੁਤ ਹੀ ਬਰੀਕ ਕਣ ਹੁੰਦੇ ਹਨ, ਜਿਨ੍ਹਾਂ ਦਾ ਆਕਾਰ 2.5 ਮਾਈਕ੍ਰੋਮੀਟਰ ਜਾਂ ਇਸ ਤੋਂ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ
ਇਹ ਸਾਹ ਰਾਹੀਂ ਫੇਫੜਿਆਂ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਸਕਦੇ ਹਨ ਅਤੇ ਕੁਝ ਹਾਲਾਤ ’ਚ ਖੂਨ ਦੇ ਸੰਚਾਰ ਨਾਲ ਜੁੜੇ ਪ੍ਰਭਾਵ ਵੀ ਪੈਦਾ ਕਰ ਸਕਦੇ ਹਨ। ਦੂਜੇ ਪਾਸੇ ਪੀ. ਐੱਮ. 10 ਕਣ ਸਾਹ ਦੀਆਂ ਨਾਲੀਆਂ ’ਚ ਦਾਖ਼ਲ ਹੋ ਕੇ ਖੰਘ, ਗਲੇ ’ਚ ਜਲਣ ਅਤੇ ਸਾਹ ਦੀਆਂ ਸਮੱਸਿਆਵਾਂ ਵਧਾ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਪਰਾਲੀ ਦੇ ਧੂੰਏਂ, ਵਾਹਨਾਂ ਦੇ ਨਿਕਾਸ ਅਤੇ ਹੋਰ ਪ੍ਰਦੂਸ਼ਣ ਸਰੋਤਾਂ ਤੋਂ ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਸਲਫਰ ਡਾਈਆਕਸਾਈਡ ਅਤੇ ਵੱਖ-ਵੱਖ ਉੱਡਣਸ਼ੀਲ ਜੈਵਿਕ ਯੋਗਿਕ ਵੀ ਨਿਕਲ ਸਕਦੇ ਹਨ। ਨਾਈਟ੍ਰੋਜਨ ਆਕਸਾਈਡ ਅਤੇ ਸੂਰਜ ਦੀ ਰੌਸ਼ਨੀ ’ਚ ਰਸਾਇਣਕ ਪ੍ਰਤੀਕਿਰਿਆ ਕਰ ਕੇ ਜ਼ਮੀਨੀ ਪੱਧਰ ’ਤੇ ਓਜ਼ੋਨ (O3) ਬਣਾਉਣ ’ਚ ਯੋਗਦਾਨ ਪਾ ਸਕਦੇ ਹਨ। ਇਹ ਸਾਰੇ ਪ੍ਰਦੂਸ਼ਕ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।
ਇਹ ਵੀ ਪੜ੍ਹੋ: ਛੁੱਟੀਆਂ ਹੀ ਛੁੱਟੀਆਂ! 11 ਦਿਨ ਬੰਦ ਰਹਿਣਗੇ ਸਕੂਲ, ਚੈਕ ਕਰੋ ਸੂਬਿਆਂ ਦੀ ਸੂਚੀ
ਜ਼ਮੀਨ ਨੇੜੇ ਇਕੱਠੇ ਹੋ ਜਾਂਦੇ ਹਨ ਪ੍ਰਦੂਸ਼ਕ, ਸਾਹ ਨਾਲ ਸਰੀਰ ਅੰਦਰ ਪਹੁੰਚਦੇ ਹਨ ਬਰੀਕ ਕਣ-ਛਾਤੀ ਰੋਗ ਦੇ ਮਾਹਿਰ ਸਾਬਕਾ ਜ਼ਿਲ੍ਹਾ ਟੀ. ਬੀ. ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਸਮੌਗ ਦੀ ਸਥਿਤੀ ’ਚ ਜਦੋਂ ਹਵਾ ਦੀ ਗਤੀ ਘੱਟ ਹੁੰਦੀ ਹੈ ਅਤੇ ਵਾਤਾਵਰਣ ’ਚ ਤਾਪਮਾਨ ਦੀਆਂ ਪਰਤਾਂ ਕਾਰਨ ਹਵਾ ਦਾ ਉੱਪਰ ਵੱਲ ਮਿਲਾਪ ਰੁਕਦਾ ਹੈ ਤਾਂ ਪ੍ਰਦੂਸ਼ਕ ਜ਼ਮੀਨੀ ਪੱਧਰ ਦੇ ਨੇੜੇ ਇਕੱਠੇ ਰਹਿ ਸਕਦੇ ਹਨ। ਇਸ ਸਥਿਤੀ ਨੂੰ ਤਾਪਮਾਨ ਉਲਟਾਅ ਕਿਹਾ ਜਾਂਦਾ ਹੈ। ਇਸ ਕਾਰਨ ਧੂੰਆਂ ਅਤੇ ਪ੍ਰਦੂਸ਼ਣ ਆਸਾਨੀ ਨਾਲ ਉੱਪਰ ਨਹੀਂ ਫੈਲ ਸਕਦੇ ਅਤੇ ਲੋਕਾਂ ਦੇ ਸਾਹ ਲੈਣ ਵਾਲੇ ਪੱਧਰ ’ਤੇ ਹੀ ਬਣੇ ਰਹਿ ਸਕਦੇ ਹਨ। ਇਸ ਤਰ੍ਹਾਂ ਲੋਕ ਜਦੋਂ ਸਵੇਰੇ ਸੈਰ ਕਰਦੇ ਹਨ ਜਾਂ ਕੰਮਕਾਜ ਲਈ ਘਰਾਂ ਤੋਂ ਬਾਹਰ ਨਿਕਲਦੇ ਹਨ ਤਾਂ ਪ੍ਰਦੂਸ਼ਿਤ ਹਵਾ ਸਾਹ ਰਾਹੀਂ ਸਰੀਰ ’ਚ ਦਾਖ਼ਲ ਹੁੰਦੀ ਹੈ। ਖ਼ਾਸ ਕਰ ਕੇ ਪਹਿਲਾਂ ਤੋਂ ਸਾਹ ਦੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ’ਚ ਇਸ ਦਾ ਅਸਰ ਵਧੇਰੇ ਦੇਖਣ ਨੂੰ ਮਿਲ ਸਕਦਾ ਹੈ।
ਦਮੇ ਦੇ ਮਰੀਜ਼ਾਂ ਦੀਆਂ ਸਾਹ ਦੀਆਂ ਨਾਲੀਆਂ ’ਚ ਵਧ ਸਕਦੀ ਹੈ ਸੋਜ
ਸਿਹਤ ਮਾਹਰ ਰਜਨੀਸ਼ ਸ਼ਰਮਾ ਅਨੁਸਾਰ ਸਮੋਗ ਅਤੇ ਪੀ. ਐੱਮ. 2.5 ਵਰਗੇ ਬਰੀਕ ਪ੍ਰਦੂਸ਼ਣ ਕਣ ਦਮੇ ਦੇ ਮਰੀਜ਼ਾਂ ਲਈ ਗੰਭੀਰ ਸਮੱਸਿਆ ਬਣ ਸਕਦੇ ਹਨ। ਦਮੇ ਦੇ ਮਰੀਜ਼ਾਂ ਦੀਆਂ ਸਾਹ ਦੀਆਂ ਨਾਲੀਆਂ ਪਹਿਲਾਂ ਹੀ ਸੰਵੇਦਨਸ਼ੀਲ ਹੁੰਦੀਆਂ ਹਨ। ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਆਉਣ ਨਾਲ ਇਨ੍ਹਾਂ ਨਾਲੀਆਂ ’ਚ ਸੋਜ ਅਤੇ ਜਲਣ ਵਧ ਸਕਦੀ ਹੈ। ਇਸ ਕਾਰਨ ਮਰੀਜ਼ ਨੂੰ ਸਾਹ ’ਚ ਸੀਟੀ ਵਰਗੀ ਆਵਾਜ਼, ਛਾਤੀ ’ਚ ਜਕੜਨ, ਲਗਾਤਾਰ ਖੰਘ ਅਤੇ ਸਾਹ ਲੈਣ ’ਚ ਮੁਸ਼ਕਲ ਹੋ ਸਕਦੀ ਹੈ। ਕਈ ਵਾਰ ਮਰੀਜ਼ਾਂ ਨੂੰ ਰਾਤ ਸਮੇਂ ਅਤੇ ਸਵੇਰੇ ਉੱਠਣ ਵੇਲੇ ਸਾਹ ਦੀ ਤਕਲੀਫ਼ ਵਧੇਰੇ ਮਹਿਸੂਸ ਹੁੰਦੀ ਹੈ। ਅਜਿਹੇ ਮਰੀਜ਼ਾਂ ਨੂੰ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਅਤੇ ਇਨਹੇਲਰ ਨਿਯਮਿਤ ਵਰਤਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ : 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਅਸਤੀਫਾ
ਸੀ. ਓ. ਪੀ. ਡੀ. ਤੇ ਬ੍ਰੌਂਕਾਈਟਿਸ ਦੇ ਮਰੀਜ਼ਾਂ ਲਈ ਖ਼ਤਰਾ
ਸਰਕਾਰੀ ਮੈਡੀਕਲ ਕਾਲਜ ਦੇ ਡਾ. ਵਿਸ਼ਾਲ ਵਰਮਾ ਦੇ ਅਨੁਸਾਰ ਸੀ. ਓ. ਪੀ. ਡੀ. ਅਤੇ ਪੁਰਾਣੀ ਬ੍ਰੌਂਕਾਈਟਿਸ ਤੋਂ ਪੀੜਤ ਮਰੀਜ਼ਾਂ ਦੀ ਸਾਹ ਪ੍ਰਣਾਲੀ ਪਹਿਲਾਂ ਹੀ ਕਮਜ਼ੋਰ ਹੁੰਦੀ ਹੈ। ਪ੍ਰਦੂਸ਼ਿਤ ਹਵਾ ਦੇ ਸੰਪਰਕ ਨਾਲ ਇਨ੍ਹਾਂ ਮਰੀਜ਼ਾਂ ’ਚ ਖੰਘ, ਬਲਗਮ ਅਤੇ ਸਾਹ ਚੜ੍ਹਨ ਦੀ ਸਮੱਸਿਆ ਵਧ ਸਕਦੀ ਹੈ। ਕਈ ਵਾਰ ਬਿਮਾਰੀ ਦੇ ਲੱਛਣ ਗੰਭੀਰ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਹੋਣ ਦੀ ਨੌਬਤ ਵੀ ਆ ਸਕਦੀ ਹੈ। ਬਜ਼ੁਰਗਾਂ, ਦਿਲ ਦੇ ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਵੀ ਇਸ ਮਾਹੌਲ ’ਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਲਗਾਤਾਰ ਖੰਘ, ਸਾਹ ਲੈਣ ’ਚ ਤਕਲੀਫ਼, ਛਾਤੀ ’ਚ ਜਕੜਨ ਜਾਂ ਅਚਾਨਕ ਸਾਹ ਚੜ੍ਹਨ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
144 ਪਰਾਲੀ ਸਾੜਨ ਦੇ ਮਾਮਲੇ, 27 ਕਿਸਾਨਾਂ ’ਤੇ FIR, ਫਿਰ ਵੀ ਨਹੀਂ ਰੁਕ ਰਹੀ ਅੱਗ
ਪਰਾਲੀ ਸਾੜਨ ਦੇ 144 ਮਾਮਲੇ ਸਾਹਮਣੇ ਆਉਣਾ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ। 27 ਕਿਸਾਨਾਂ ਖ਼ਿਲਾਫ਼ ਐੱਫ. ਆਈ. ਆਰ. ਅਤੇ 56 ਕਿਸਾਨਾਂ ਦੀਆਂ ਰੈੱਡ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ਖੇਤਾਂ ’ਚ ਅੱਗ ਲਗਾਉਣ ਦੀਆਂ ਘਟਨਾਵਾਂ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਲੋੜ ਬਣੀ ਹੋਈ ਹੈ। ਪਰਾਲੀ ਦੇ ਧੂੰਏਂ ਤੋਂ ਇਲਾਵਾ ਵਾਹਨਾਂ ਦਾ ਧੂੰਆਂ, ਸੜਕਾਂ ਦੀ ਧੂੜ ਅਤੇ ਨਿਰਮਾਣ ਕਾਰਜ ਵੀ ਸ਼ਹਿਰੀ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।
ਇਹ ਵੀ ਪੜ੍ਹੋ: ਕੁਸ਼ੀਨਗਰ 'ਚ ਟਰੱਕ ਦੇ ਵੈਨ ਦੀ ਭਿਆਨਕ ਟੱਕਰ ! 6 ਲੋਕਾਂ ਦੀ ਮੌਤ ਮਗਰੋਂ ਪਿਆ ਚੀਕ-ਚਿਹਾੜਾ
ਦੀਵਾਲੀ ਦੇ ਪਟਾਕਿਆਂ ਨਾਲ ਹੋਰ ਵਿਗੜ ਸਕਦੀ ਹੈ ਹਵਾ
ਦੀਵਾਲੀ ਮੌਕੇ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ, ਧੂੜ ਅਤੇ ਬਰੀਕ ਕਣ ਹਵਾ ਦੀ ਗੁਣਵੱਤਾ ਨੂੰ ਹੋਰ ਪ੍ਰਭਾਵਿਤ ਕਰ ਸਕਦੇ ਹਨ। ਪਟਾਕਿਆਂ ਨਾਲ ਪੀ. ਐੱਮ. 2.5 ਅਤੇ ਪੀ. ਐੱਮ. 10 ਦੇ ਨਾਲ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਧਾਤਾਂ ਦੇ ਬਰੀਕ ਕਣ ਵੀ ਵਾਤਾਵਰਣ ’ਚ ਫੈਲ ਸਕਦੇ ਹਨ। ਇਸ ਨਾਲ ਪਹਿਲਾਂ ਤੋਂ ਬਿਮਾਰ ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਤਰਾ ਰਹਿੰਦਾ ਹੈ। ਸਰਕਾਰੀ ਛਾਤੀ ਰੋਗ ਹਸਪਤਾਲ ਦੇ ਸੀਨੀਅਰ ਡਾਕਟਰ ਸੰਦੀਪ ਮਹਾਜਨ ਦੇ ਅਨੁਸਾਰ ਲੋਕਾਂ ਨੂੰ ਸਮੋਗ ਵਾਲੇ ਦਿਨਾਂ ’ਚ ਸਵੇਰੇ-ਸ਼ਾਮ ਬਾਹਰ ਸੈਰ ਕਰਨ ਤੋਂ ਬਚਣਾ ਚਾਹੀਦਾ ਹੈ। ਬਾਹਰ ਜਾਣ ਸਮੇਂ ਲੋੜ ਅਨੁਸਾਰ ਚੰਗੀ ਫਿਟਿੰਗ ਵਾਲਾ ਐੱਨ95 ਮਾਸਕ ਵਰਤਿਆ ਜਾ ਸਕਦਾ ਹੈ। ਘਰਾਂ ’ਚ ਧੂੰਆਂ ਨਾ ਹੋਣ ਦੇਣਾ ਅਤੇ ਪ੍ਰਦੂਸ਼ਣ ਦੇ ਸਰੋਤਾਂ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੈ।
ਪੀ. ਐੱਮ. 2.5 ਦੇ ਬਰੀਕ ਕਣ ਫੇਫੜਿਆਂ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਸਕਦੇ ਹਨ
ਸਰਕਾਰੀ ਟੀਬੀ ਹਸਪਤਾਲ ਦੇ ਛਾਤੀ ਰੋਗ ਮਾਹਿਰ ਡਾ. ਦਲਜੀਤ ਸਿੰਘ ਦੇ ਅਨੁਸਾਰ ਸਮੋਗ ਦੌਰਾਨ ਹਵਾ ’ਚ ਮੌਜੂਦ ਪੀ. ਐੱਮ. 2.5 ਵਰਗੇ ਬਰੀਕ ਪ੍ਰਦੂਸ਼ਣ ਕਣ ਸਾਹ ਰਾਹੀਂ ਫੇਫੜਿਆਂ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਸਕਦੇ ਹਨ। ਇਹ ਕਣ ਸਾਹ ਦੀਆਂ ਨਾਲੀਆਂ ’ਚ ਜਲਣ ਅਤੇ ਸੋਜ ਵਧਾ ਸਕਦੇ ਹਨ। ਖ਼ਾਸ ਕਰ ਕੇ ਦਮੇ, ਬ੍ਰੌਂਕਾਈਟਿਸ ਅਤੇ ਸੀ. ਓ. ਪੀ. ਡੀ. ਦੇ ਮਰੀਜ਼ਾਂ ਨੂੰ ਸਾਹ ਚੜ੍ਹਨ, ਖੰਘ ਅਤੇ ਛਾਤੀ ’ਚ ਜਕੜਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਮਰੀਜ਼ਾਂ ਨੂੰ ਪ੍ਰਦੂਸ਼ਿਤ ਹਵਾ ਤੋਂ ਬਚਣਾ ਅਤੇ ਆਪਣਾ ਇਲਾਜ ਨਿਯਮਿਤ ਜਾਰੀ ਰੱਖਣਾ ਚਾਹੀਦਾ ਹੈ। ਜਦੋਂ ਹਵਾ ਦੀ ਗਤੀ ਘੱਟ ਹੁੰਦੀ ਹੈ ਤਾਂ ਪ੍ਰਦੂਸ਼ਕ ਕਣ ਜ਼ਮੀਨ ਦੇ ਨੇੜੇ ਇਕੱਠੇ ਹੋ ਸਕਦੇ ਹਨ। ਇਸ ਕਾਰਨ ਲੋਕਾਂ ਨੂੰ ਸਾਹ ਰਾਹੀਂ ਵਧੇਰੇ ਪ੍ਰਦੂਸ਼ਿਤ ਹਵਾ ਅੰਦਰ ਲੈਣੀ ਪੈ ਸਕਦੀ ਹੈ। ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕੇਦਾਰਨਾਥ ਧਾਮ ’ਚ ਭਾਰੀ ਬਰਫ਼ਬਾਰੀ, ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਪਹਾੜ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
