ਖੁਲਾਸਾ : ਜੇਲ ''ਚੋਂ ਜੱਗੂ ਭਗਵਾਨਪੁਰੀਆ ਨੇ ਕਰਵਾਇਆ ਸੀ ਮਸਤੀ ਦਾ ਕਤਲ
Tuesday, Oct 01, 2019 - 05:11 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਅੰਮ੍ਰਿਤਸਰ ਦੇ ਬਹੁ-ਚਰਚਿਤ ਗੁਰੂ ਬਾਜ਼ਾਰ ਵਿਖੇ ਕਰੋੜਾਂ ਰੁਪਏ ਦੀ ਹੋਏ ਲੁੱਟ-ਖੋਹ ਕਾਂਡ ਦੇ ਮਾਮਲੇ 'ਚ ਪੁਲਸ ਨੇ ਬਦਮਾਸ਼ ਅੰਗਰੇਜ ਸਿੰਘ ਨੂੰ ਪ੍ਰੋਡੰਕਸ਼ਨ ਵਾਰੰਟ 'ਤੇ ਲਿਆ ਕੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਦਮਾਸ਼ ਅੰਗਰੇਜ਼ ਨੇ ਗੁਰੂ ਬਜ਼ਾਰ 'ਚ ਦੋ ਥਾਵਾਂ 'ਤੇ ਕਰੋੜਾਂ ਰੁਪਏ ਦੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਕਤ ਮੁਲਜ਼ਮ ਬਦਮਾਸ਼ ਕਰਨ ਮਸਤੀ ਦਾ ਦੋਸਤ ਹੈ, ਜਿਸ ਨੇ ਜੇਲ 'ਚ ਬੰਦ ਬਦਮਾਸ਼ ਜੱਗੂ ਭਗਵਾਨਪੁਰੀਆਂ ਦੇ ਕਹਿਣ 'ਤੇ ਆਪਣੇ ਹੀ ਦੋਸਤ ਕਰਨ ਮਸਤੀ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਬਦਮਾਸ਼ ਅੰਗਰੇਜ ਤੋਂ ਪੁੱਛਗਿੱਛ ਕਰਨ 'ਤੇ ਲੁੱਟ-ਖੋਹ ਦੇ ਕਈ ਮਾਮਲਿਆਂ 'ਚ ਵੱਡੇ ਖੁਲਾਸੇ ਹੋਏ ਹਨ। ਪੁਲਸ ਨੇ ਮੁਲਜ਼ਮ ਤੋਂ ਲੁੱਟ-ਖੋਹ ਕੀਤਾ ਸੋਨਾ ਬਰਾਮਦ ਕਰਕੇ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਪੁਲਸ ਮੁਤਾਬਕ ਬਦਮਾਸ਼ ਜੱਗੂ ਭਗਵਾਨਪੁਰੀਆ ਜੇਲ 'ਚ ਹੀ ਮੋਬਾਇਲ ਦਾ ਇਸਤੇਮਾਲ ਕਰਦਾ ਹੈ, ਜਿਸ ਦੀ ਜਾਣਕਾਰੀ ਜੇਲ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਫਿਲਹਾਲ ਪੁਲਸ ਵਲੋਂ ਬਦਮਾਸ਼ ਅੰਗਰੇਜ ਸਿੰਘ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂਕਿ ਹੋਰ ਖੁਲਾਸੇ ਹੋ ਸਕਣ।