ਮੋਗਾ-ਅੰਮ੍ਰਿਤਸਰ ਰੋਡ 'ਤੇ ਅੱਜ ਵੀ 'ਸਾਡਾ ਚੰਨੀ, ਸਾਡਾ CM' ਦਾ ਲੱਗਾ ਬੋਰਡ

03/28/2022 6:59:42 PM

ਮੋਗਾ (ਬਿੰਦਾ) : ਸਾਬਕਾ ਕਾਂਗਰਸ ਸਰਕਾਰ ਵੱਲੋਂ ਜੋ ਵੀ ਫ਼ੈਸਲੇ ਲੋਕ ਹਿੱਤ ਲਈ ਲਏ ਜਾਂਦੇ ਸਨ, ਉਨ੍ਹਾਂ ਦਾ ਪ੍ਰਚਾਰ ਕਰਨ ਲਈ ਵੱਡੇ ਪੱਧਰ 'ਤੇ ਅਨੇਕਾਂ ਥਾਵਾਂ 'ਤੇ ਫਲੈਕਸ ਬੋਰਡ, ਪੋਸਟਰ ਲਗਾ ਕੇ ਆਪਣੇ ਹੱਕ ਵਿਚ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਚੋਣਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਨੂੰ ਲਗਭਗ 20 ਦਿਨ ਹੋ ਗਏ ਹਨ। ਨਵੀਂ ਬਣੀ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਦੇ ਨਾਲ ਹੀ ਕੰਮਕਾਜ ਵੀ ਸਰਕਾਰੀ ਤੌਰ 'ਤੇ ਸ਼ੁਰੂ ਹੋ ਚੁੱਕੇ ਹਨ ਪਰ ਮੋਗਾ ਦੇ ਅੰਮ੍ਰਿਤਸਰ ਰੋਡ 'ਤੇ ਪਿੰਡ ਲੋਹਾਰਾਂ ਕੋਲ ਅਜੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬੋਰਡ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਏ ਜਾ ਰਹੇ ਪੁਲ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ

ਜਾਣਕਾਰੀ ਅਨੁਸਾਰ ਇਹ ਬੋਰਡ ਕਾਂਗਰਸ ਪਾਰਟੀ ਵੱਲੋਂ ਲਗਾਇਆ ਗਿਆ ਸੀ, ਜਿਸ ਨੂੰ ਉਤਾਰਨਾ ਨਗਰ ਨਿਗਮ ਮੋਗਾ ਦਾ ਕੰਮ ਹੈ ਪਰ ਲੱਗਦਾ ਹੈ ਅਜੇ ਤੱਕ ਨਗਰ ਨਿਗਮ ਨੂੰ ਇਸ ਦਾ ਕੋਈ ਇਲਮ ਨਹੀਂ ਹੈ। ਅਜੇ ਵੀ 'ਸਾਡਾ ਚੰਨੀ, ਸਾਡਾ ਸੀ. ਐੱਮ.' ਨਾਂ ਦਾ ਇਹ ਬੋਰਡ ਟੰਗਿਆ ਹੋਇਆ ਹੈ, ਜਿਸ ਨੂੰ ਉਤਾਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਬੇਫ਼ਿਕਰ ਨਜ਼ਰ ਆ ਰਿਹਾ ਹੈ। ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਸਰਕਾਰ ਬਦਲ ਗਈ ਹੈ ਪਰ ਪ੍ਰਸ਼ਾਸਨ ਅਜੇ ਵੀ ਬਿਨਾਂ ਧਿਆਨ ਕੀਤੇ ਇਥੋਂ ਲੰਘ ਰਿਹਾ ਹੈ। ਲੋਕਾਂ 'ਚ ਚੰਨੀ ਦਾ ਲੱਗਾ ਇਹ ਬੋਰਡ ਕਾਫ਼ੀ ਹਾਸੋਹੀਣਾ ਬਣਿਆ ਹੋਇਆ ਹੈ। ਇੱਥੋਂ ਤਕ ਕਿ ਖ਼ੁਦ ਚੰਨੀ ਵੀ ਆਪਣੇ ਹਲਕਿਆਂ 'ਚੋਂ ਜਿੱਤ ਨਹੀਂ ਸਕੇ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ, ਨਹੀਂ ਤਾਂ ਪ੍ਰਸ਼ਾਸਨ ਖੁਦ ਲੋਕਾਂ ਦੀਆਂ ਨਜ਼ਰਾਂ ਵਿਚ ਮਜ਼ਾਕ ਦਾ ਪਾਤਰ ਬਣ ਜਾਏਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦੀ ਸਰਕਾਰ ਬਣਦਿਆਂ ਹੀ ਐਂਟੀ-ਕੁਰੱਪਸ਼ਨ ਸੈੱਲਾਂ ਦਾ ਕਰੰਟ ਹੋਇਆ ਖ਼ਤਮ


Anuradha

Content Editor

Related News