ਅੰਮ੍ਰਿਤਸਰ ''ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ (ਤਸਵੀਰਾਂ)

Sunday, Jul 12, 2020 - 06:16 PM (IST)

ਅੰਮ੍ਰਿਤਸਰ ''ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ (ਤਸਵੀਰਾਂ)

ਅੰਮ੍ਰਿਤਸਰ (ਸੁਮਿਤ, ਰਮਨ) : ਬੀਤੀ ਰਾਤ ਆਇਆ ਤੂਫਾਨ ਤੇ ਤੇਜ਼ ਮੀਂਹ ਅੰਮ੍ਰਿਤਸਰ ਦੇ ਇਕ ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ ਜਿਸ ਵਿਚ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ। ਘਟਨਾ ਢੱਪਈ ਇਲਾਕੇ ਦੀ ਹੈ, ਜਿੱਥੇ ਬੀਤੀ ਰਾਤ ਆਏ ਤੇਜ਼ ਤੂਫਾਨ ਤੇ ਮੀਂਹ ਕਾਰਣ ਮਕਾਨ ਦੀ ਛੱਡ ਡਿੱਗ ਗਈ ਜਿਸ ਕਾਰਣ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ। ਛੱਤ ਡਿੱਗਣ ਕਾਰਣ ਹੇਠਾਂ ਸੁੱਤੇ ਪਤੀ-ਪਤਨੀ ਮਲਬੇ ਥੱਲੇ ਦੱਬੇ ਗਏ। ਇਸ ਦੌਰਾਨ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਆਂਢ-ਗੁਆਂਢ ਦੇ ਲੋਕਾਂ ਵਲੋਂ ਇਨ੍ਹਾਂ ਨੂੰ ਬਾਹਰ ਕੱਢਣ ਲਈ ਬਹੁਤ ਜੱਦੋ-ਜਹਿਦ ਕੀਤੀ ਗਈ ਪਰ ਜਦੋਂ ਤਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤਕ ਦੋਵਾਂ ਦੀ ਮੌਤ ਹੋ ਚੁੱਕੀ ਸੀ। 

ਇਹ ਵੀ ਪੜ੍ਹੋ : ਨਾਕੇ 'ਤੇ ਏ. ਐੱਸ. ਆਈ. ਨੇ ਉਤਾਰੀ ਸਿੱਖ ਨੌਜਵਾਨ ਦੀ ਪੱਗੜੀ, ਮਚਿਆ ਬਵਾਲ

PunjabKesari

ਮ੍ਰਿਤਕਾਂ ਦੀ ਪਛਾਣ ਪਤੀ ਰਵਿੰਦਰ ਸਿੰਘ (33) ਅਤੇ ਪਤਨੀ ਹਰਪ੍ਰੀਤ ਕੌਰ (27) ਦੇ ਰੂਪ ਵਿਚ ਹੋਈ ਹੈ। ਰਵਿੰਦਰ ਸਿੰਘ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਮਹਿਜ਼ ਇਕ ਸਾਲ ਪਹਿਲਾਂ ਹੀ ਰਵਿੰਦਰ ਅਤੇ ਹਰਪ੍ਰੀਤ ਦਾ ਵਿਆਹ ਹੋਇਆ ਸੀ ਜਿਨ੍ਹਾਂ ਦੀ ਅੱਜ ਛੱਤ ਡਿੱਗਣ ਕਾਰਣ ਮੌਤ ਹੋ ਗਈ। ਘਟਨਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਥੇ ਰੋ-ਰੋ ਬੁਰਾ ਹਾਲ ਹੈ, ਉਥੇ ਹੀ ਇਸ ਘਟਨਾ ਦੇ ਚੱਲਦੇ ਸਥਾਨਕ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

PunjabKesari

ਪੁਲਸ ਦਾ ਕਹਿਣਾ ਹੈ ਕਿ ਰਾਤ ਨੂੰ ਪਏ ਮੀਂਹ ਕਾਰਣ ਮਕਾਨ ਦੀ ਛੱਤ ਡਿੱਗਣ ਕਾਰਣ ਪਤੀ-ਪਤਨੀ ਦੀ ਮੌਤ ਹੋਈ ਹੈ। ਫਿਲਹਾਲ ਪੁਲਸ ਵਲੋਂ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਵਿਆਹ ਤੋਂ 2 ਮਹੀਨੇ ਪਹਿਲਾਂ ਸ਼ਹੀਦ ਹੋਇਆ ਖੰਨਾ ਦਾ ਪਲਵਿੰਦਰ, ਭੈਣਾਂ ਸਿਹਰਾ ਬੰਨ੍ਹਿਆ, ਮੰਗਤੇਰ ਨੇ ਕੀਤਾ ਸਲਾਮ


author

Gurminder Singh

Content Editor

Related News