ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ

Monday, Jun 19, 2023 - 04:19 PM (IST)

ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ

ਅੰਮ੍ਰਿਤਸਰ (ਜਸ਼ਨ)- ਗੁਰੂ ਨਗਰੀ ’ਚ ਰੋਜ਼ਾਨਾ ਇਕ-ਡੇਢ ਲੱਖ ਦੇ ਕਰੀਬ ਸੈਲਾਨੀ ਪਹੁੰਚਦੇ ਹਨ, ਜਿਨ੍ਹਾਂ ’ਚ ਵਧੇਰੇ ਸੈਲਾਨੀ ਰੇਲ ਗੱਡੀ ਰਾਹੀਂ ਹੀ ਪਹੁੰਚਦੇ ਹਨ। ਇਸ ਕਾਰਨ ਇਕ ਪਾਸੇ ਜਿੱਥੇ ਰੇਲ ਮੰਤਾਰਾਲਾ ਗੁਰੂ ਨਗਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਦੇਸ਼ ਦੇ ਪਹਿਲੇ 10 ਮਾਡਲ ਰੇਲਵੇ ਸਟੇਸ਼ਨਾਂ ਦੀ ਲੜੀ ’ਚ ਸ਼ਾਮਲ ਕਰਨ ਪ੍ਰਤੀ ਯਤਨਸ਼ੀਲ ਹੈ, ਉਥੇ ਇਥੇ ਦਾ ਰੇਲਵੇ ਸਟੇਸ਼ਨ ਪ੍ਰਸ਼ਾਸਨ ਆਪਣੀ ਜ਼ਿੱਦ ਨੂੰ ਨਹੀਂ ਛੱਡ ਰਿਹਾ ਹੈ, ਜਿਸ ਕਾਰਨ ਰੇਲ ਮੁਸਾਫ਼ਿਰਾਂ ਨੂੰ ਕਾਫ਼ੀ ਸਮੱਸਿਆਵਾਂ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨਹੀਂ ਕਿ ਸਟੇਸ਼ਨ ਪ੍ਰਸ਼ਾਸਨ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਅਣਜਾਣ ਨਹੀਂ ਹੈ? ਪਰ ਇਸ ਦੇ ਬਾਵਜੂਦ ਰੇਲਵੇ ਸਟੇਸ਼ਨ ਦੇ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਨਹੀਂ ਰਹੇ।

ਇਸ ਦੇ ਚਲਦੇ ਰੇਲਵੇ ਸਟੇਸ਼ਨ ’ਤੇ ਹੁਣ ਵੀ ਕਈ ਤਰ੍ਹਾਂ ਦੀ ਭਾਰੀ ਬੇਨਿਯਮੀਆਂ ਹੈ, ਜਿਨ੍ਹਾਂ ਦਾ ਹੱਲ ਹੋਣਾ ਕਾਫ਼ੀ ਮੁਸ਼ਕਿਲ ਪ੍ਰਤੀਤ ਹੋ ਰਿਹਾ ਹੈ । ਜੇਕਰ ਕਿਹਾ ਜਾਵੇ ਕਿ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਨਾਲ ਪ੍ਰਮਾਤਮਾ ਭਰੋਸੇ ਹੀ ਚੱਲ ਰਿਹਾ ਹੈ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ? ਜਗ ਬਾਣੀ ਦੇ ਇਸ ਪੱਤਰਕਾਰ ਨੇ ਸਾਰੇ ਪਾਠਕਾਂ ਦੀ ਬੇਨਤੀ ’ਤੇ ਪੂਰੇ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੌਰਾ ਕੀਤਾ ਤਾਂ ਉਥੇ ਦੇ ਹਾਲਾਤ ਕਾਫ਼ੀ ਭਿਆਨਕ ਦਿੱਸੇ। 

ਇਹ ਵੀ ਪੜ੍ਹੋ- ਬਟਾਲਾ 'ਚ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ

ਟਿਕਟ ਲੈਣ ਲਈ ਲੱਗੀ ਲੰਮੀਆਂ-ਲੰਮੀਆਂ ਲਾਈਨਾਂ

ਪੱਤਰਕਾਰਾਂ ਦੀ ਟੀਮ ਨੇ ਜਦੋਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਰੇਲਵੇ ਸਟੇਸ਼ਨ ਦੇ ਬਿਜ਼ੀ ਰਹਿਣ ਵਾਲੇ ਟਿਕਟ ਕਾਊਂਟਰਾਂ ’ਤੇ ਕਾਫ਼ੀ ਭਾਰੀ ਬੇਨਿਯਮੀਆਂ ਪਾਈਆਂ ਗਈਆਂ। ਲੋਕਾਂ ਦੀਆਂ ਕਾਫੀ ਲੰਮੀਆਂ- ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਪਰ ਉਥੇ ਰੇਲਵੇ ਕਰਮਚਾਰੀਆਂ ਦੀ ਕੋਈ ਵੀ ਤਾਇਨਾਤੀ ਨਹੀਂ ਦਿੱਸੀ, ਉਥੇ ਲੋਕਾਂ ਨੂੰ ਲਾਈਨਾਂ ’ਚ ਲਗਾਉਣ ਲਈ ਰੇਲਵੇ ਪੁਲਸ ਦਾ ਵੀ ਕੋਈ ਕਰਮਚਾਰੀ ਨਜ਼ਰ ਨਹੀਂ ਆਇਆ। ਲਿਹਾਜਾ ਕੁਝ ਲੋਕ ਲਾਈਨਾਂ ’ਚ ਜ਼ਬਰਦਸਤੀ ਅੱਗੇ ਲੱਗਣ ਨੂੰ ਲੈ ਕੇ ਆਪਸ ’ਚ ਉਲਝ ਰਹੇ ਸਨ।

PunjabKesari

ਇਹੀ ਹਾਲ ਮਹਿਲਾ ਲਾਈਨਾਂ ’ਚ ਵੀ ਦਿਸਿਆਂ। ਇਸ ਬਾਰੇ ’ਚ ਯਾਤਰੀ ਕੁਸੁਮ, ਵਿਨੇ ਅਗਰਵਾਲ, ਵਿਜੇ ਕੁਮਾਰ, ਮਨਿੰਦਰ ਸਿੰਘ, ਜੁਗਰਾਜ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਇਥੇ ਟਿਕਟ ਲੈਣ ਪ੍ਰਤੀ ਕੋਈ ਵੀ ਠੀਕ ਸਿਸਟਮ ਨਹੀਂ ਹੈ। ਅਸੀਂ ਲੋਕ ਕਾਫ਼ੀ ਲੰਮੇ ਸਮੇਂ ਤੋਂ ਲਾਈਨਾਂ ’ਚ ਲੱਗੇ ਹਾਂ ਅਤੇ ਰੇਲ ਵਰਕਰਾਂ ਦੇ ਚਹੇਤੇ ਲਾਈਨਾਂ ਦੇ ਬਗੈਰ ਹੀ ਟਿਕਟ ਕਟਵਾ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ’ਚ ਜਦੋਂ ਅਸੀਂ ਖਿੜਕੀ ’ਚ ਟਿਕਟ ਕੱਟ ਰਹੇ ਰੇਲ ਕਰਮਚਾਰੀਆਂ ਨੂੰ ਕਿਹਾ ਤਾਂ ਉਹ ਵੀ ਉਲਟਾ ਸਾਡੇ ਨਾਲ ਹੀ ਉਲਝ ਪਏ। ਰੇਲ ਮੁਸਾਫਿਰਾਂ ਨੇ ਟਿਕਟ ਕਾਊਂਟਰਾਂ ’ਤੇ ਕੰਮ ਕਰਨ ਵਾਲੇ ਕੁਝ ਰੇਲ ਵਰਕਰਾਂ ਦੇ ਵਿਵਹਾਰ ਪ੍ਰਤੀ ਵੀ ਰੋਸ ਜਤਾਉਂਦੇ ਹੋਏ ਕਿਹਾ ਕਿ ਕੁਝ ਰੇਲ ਕਰਮਚਾਰੀਆਂ ਦਾ ਜਨਤਾ ਪ੍ਰਤੀ ਵਿਵਹਾਰ ਕਾਫ਼ੀ ਰੁੱਖਾ ਹੈ ਅਤੇ ਉਹ ਇੰਝ ਬੋਲਦੇ ਹਨ ਕਿ ਜਿਵੇਂ ਕਿ ਉਹ ਟਿਕਟ ਕੱਟ ਕੇ ਸ਼ਾਇਦ ਲੋਕਾਂ ’ਤੇ ਕੋਈ ਅਹਿਸਾਨ ਕਰ ਰਹੇ ਹੋਣ। ਯਾਤਰੀਆਂ ਨੇ ਇਸ ਦੌਰਾਨ ਟਿਕਟ ਕੱਟਣ ਵਾਲੇ ਰੇਲ ਕਰਮਚਾਰੀਆਂ ਵੱਲੋਂ ਛੁੱਟਾ ਨਾ ਦੇਣ ਪ੍ਰਤੀ ਵੀ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ, ਮੁੰਡੇ ਵਾਲਿਆਂ ਨੇ ਖੁਦਕੁਸ਼ੀ ਦਿਖਾਉਣ ਲਈ ਕੀਤਾ ਇਹ ਕੰਮ

ਹਫ਼ਤੇ ਵਿਚ 1-2 ਦਿਨ ਚੱਲਦੈ ਐਕਸੀਲੇਟਰ

ਪੰਜਾਬ ਭਰ ਦੇ ਸਾਰੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਰੇਲ ਮੰਤਰਾਲਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਅਤਿ ਆਧੁਨਿਕ ਬਣਾਉਣ ਪ੍ਰਤੀ ਜੋ ਐਕਸੀਲੇਟਰ ਹਫਤੇ ’ਚ ਇਕ-ਦੋ ਦਿਨ ਹੀ ਚਲਦਾ ਹੈ ਬਾਕੀ ਦਿਨ ਇਹ ਸਿਰਫ ਸਫੈਦ ਹਾਥੀ ਵਾਂਗ ਹੀ ਦਿੱਸਦਾ ਹੈ। ਯਾਤਰੀਆਂ ਨੇ ਕਿਹਾ ਕਿ ਜੇਕਰ ਇਸ ਨੂੰ ਸੁਚਾਰੂ ਰੂਪ ਨਾਲ ਚਲਾਉਣਾ ਹੀ ਨਹੀਂ ਸੀ ਤਾਂ ਫਿਰ ਇਸ ਨੂੰ ਲਗਾਉਣ ਦਾ ਕੀ ਤੁਕ?

ਸਟੇਸ਼ਨ ਦੀ ਸੁਰੱਖਿਆ ਵਿਵਸਥਾ- ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਿਵਸਥਾ ਵੀ ਪੂਰੀ ਤਰ੍ਹਾਂ ਨਾਲ ਰਾਮ ਭਰੋਸੇ ਹੀ ਦਿਖਾਈ ਦਿੱਤੀ। ਕਹਿਣ ਨੂੰ ਤਾਂ ਰੇਲਵੇ ਸਟੇਸ਼ਨ ’ਤੇ ਲੰਬੀ-ਚੌੜੀ ਫੌਜ (ਜੀ. ਆਰ. ਪੀ. ਅਤੇ ਆਰ. ਪੀ. ਐੱਫ.) ਤਾਇਨਾਤ ਹੈ ਪਰ ਇਸ ਦੇ ਬਾਵਜੂਦ ਸਟੇਸ਼ਨ ਦਾ ਸੁਰੱਖਿਆ ਰਹਿਤ ਹੋਣਾ, ਉਸ ਦੀ ਕਾਰਜ ਪ੍ਰਣਾਲੀ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ? ਦੂਜੇ ਪਾਸੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਕਈ ਵਾਰ ਚਿਤਾਵਨੀ ਦਿੱਤੀ ਕਿ ਅੰਮ੍ਰਿਤਸਰ ਦਾ ਦਿਨ ਅਤੇ ਰਾਤ ਅਤਿ ਰੁਝੇਵੇਂ ਵਾਲਾ ਰੇਲਵੇ ਸਟੇਸ਼ਨ ਅਤਿ ਨਾਜ਼ੁਕ ਹੈ, ਇਸ ਦੇ ਬਾਵਜੂਦ ਰੇਲਵੇ ਪੁਲਸ ਕਰਮਚਾਰੀਆਂ ਦੀ ਪੂਰੀ ਤਰ੍ਹਾਂ ਨਾਲ ਚੌਕਸੀ ਨਾ ਦਿੱਸਣਾ, ਉਨ੍ਹਾਂ ਦੀ ਲੱਚਰ ਕਾਰਜ ਪ੍ਰਣਾਲੀ ਨੂੰ ਸਾਫ ਤੌਰ ’ਤੇ ਦਰਸਾਉਂਦਾ ਹੈ। ਹਾਲਾਂਕਿ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 1 ’ਤੇ ਕੁਝ ਜੀ. ਆਰ. ਪੀ. ਦੇ ਰੇਲ ਕਰਮਚਾਰੀ ਦਿੱਸਦੇ ਹਨ ਪਰ ਹੋਰ ਸਾਰੇ ਪਲੇਟਫਾਰਮ ਪੂਰੀ ਤਰ੍ਹਾਂ ਨਾਲ ਸੁਰੱਖਿਆ ਰਹਿਤ ਹੀ ਦਿੱਸਦਾ ਹੈ।

ਇਹ ਵੀ ਪੜ੍ਹੋ- 'ਗੁਰਬਾਣੀ ਪ੍ਰਸਾਰਣ' ਦੇ ਮਾਮਲੇ ਦਾ ਕੀਤਾ ਜਾ ਰਿਹੈ ਸਿਆਸੀਕਰਨ: ਐਡਵੋਕੇਟ ਧਾਮੀ

ਸਵਾਲ ਇਥੇ ਇਹ ਹੈ ਕਿ ਇਕ ਪਾਸੇ ਤਾਂ ਰੇਲ ਮੰਤਰਾਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਅਤਿ- ਆਧੁਨਿਕ ਬਣਾਉਣ ਪ੍ਰਤੀ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ ਪਰ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਆਪਣੇ ਦਫਤਰਾਂ ਦੇ ਬਾਹਰ ਕੱਢ ਕੇ ਥੋੜ੍ਹੀ ਡਿਊਟੀ ਨਿਭਾਉਣੀ ਪਏਗੀ, ਤਾਂ ਹੀ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਅਸਲ ’ਚ ਦੇਸ਼ ਦਾ ਮਾਡਲ ਰੇਲਵੇ ਸਟੇਸ਼ਨ ਬਣ ਪਾਏਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News