ਫਾਟਕ ਖਰਾਬ : ਫਿਰ ਹੋ ਸਕਦਾ ਸੀ ਅੰਮ੍ਰਿਤਸਰ 'ਚ ਵੱਡਾ ਰੇਲ ਹਾਦਸਾ (ਵੀਡੀਓ)

Saturday, Dec 15, 2018 - 05:11 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਰੇਲ ਹਾਦਸੇ ਦੇ ਜ਼ਖਮ ਅਜੇ ਭਰੇ ਨਹੀਂ ਕਿ ਇਕ ਹੋਰ ਵੱਡਾ ਰੇਲ ਹਾਦਸਾ ਹੁੰਦਾ ਬਚਿਆ। ਇਹ ਵਾਕਿਆ ਰਾਮ ਬਾਗ ਇਲਾਕੇ 'ਚ ਬਣੇ ਰੇਲਵੇ ਫਾਟਕ ਦਾ ਹੈ, ਜਿਥੇ ਟਰੇਨ ਆਉਣ 'ਤੇ ਜਦੋਂ ਗੇਟਮੈਨ ਗੇਟਬੰਦ ਕਰਨ ਲੱਗਾ ਤਾਂ ਮੌਕੇ 'ਤੇ ਪੋਲ ਖਰਾਬ ਹੋ ਗਿਆ। ਜਾਣਕਾਰੀ ਮੁਤਾਬਕ ਜਦੋਂ ਟਰੇਨ ਕੋਲ ਆ ਗਈ ਤਾਂ ਗੇਟਮੈਨ ਨੇ ਬੜੀ ਮੁਸ਼ਕਿਲ ਨਾਲ ਪੋਲ ਹੇਠਾਂ ਸੁੱਟਿਆ ਤੇ ਟ੍ਰੈਫਿਕ ਨੂੰ ਰੋਕਿਆ। ਇਸ ਦੌਰਾਨ ਟਰੇਨ ਕੋਲੋਂ ਦੀ ਲੰਘ ਗਈ ਤੇ ਬਾਅਦ 'ਚ ਆਏ ਮਕੈਨਿਕ ਨੇ ਨਵਾਂ ਪੋਲ ਲਗਾਇਆ। ਇਸ ਉਪਰੰਤ ਜਦੋਂ ਗੇਟਮੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਪੋਲ ਖਰਾਬ ਹੋਣ ਦੀ ਵਜ੍ਹਾ ਲੋਕਾਂ ਦੀ ਜਲਦਬਾਜ਼ੀ ਨੂੰ ਦੱਸਿਆ, ਜੋ ਬੰਦ ਗੇਟ ਦੇ ਹੇਠੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਪਾਸੇ ਲੋਕਾਂ ਨੇ ਰੇਲਵੇ ਫਾਟਕਾਂ 'ਤੇ ਲੱਗੇ ਅਜਿਹੇ ਕਮਜ਼ੋਰ ਪੋਲਾਂ 'ਤੇ ਸਵਾਲ ਖੜ੍ਹੇ ਕੀਤੇ ਹਨ, ਜੋ ਇਨੀਂ ਆਸਾਨੀ ਨਾਲ ਟੁੱਟ ਜਾਂਦੇ ਹਨ।  

ਬੇਸ਼ੱਕ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਕਿਤੇ ਨਾ ਕਿਤੇ ਰੇਲਵੇ ਦੀ ਪੋਲਾਂ ਪ੍ਰਤੀ ਅਵੇਸਲੇਪਣ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ, ਜੋ ਸ਼ਾਇਦ ਰੇਲਵੇ ਫਾਟਕਾਂ 'ਤੇ ਲੱਗੇ ਇਨ੍ਹਾਂ ਪੋਲਾਂ ਦੀ ਕਦੇ ਸਾਰ ਨਹੀਂ ਲੈਂਦਾ, ਕਦੇ ਚੈਕਿੰਗ ਨਹੀਂ ਕਰਦਾ ਪਰ ਅਜਿਹੀਆਂ ਛੋਟੀਆਂ ਅਣਗਹਿਲੀਆਂ ਹੀ ਵੱਡੇ ਹਾਦਸਿਆਂ ਦਾ ਕਾਰਣ ਬਣਦੀਆਂ ਹਨ। ਇਸ ਲਈ ਲੋੜ ਹੈ ਇਨ੍ਹਾਂ ਵੱਲ ਖਾਸ ਧਿਆਨ ਦੇਣ ਦੀ । 


author

Baljeet Kaur

Content Editor

Related News