ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਦੀ ਜਾਂਚ ਰਿਪੋਰਟ ਤੋਂ ਪੀੜਤ ਨਰਾਜ਼

11/25/2018 4:45:12 PM

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਤੋਂ ਬਾਅਦ ਰੇਲਵੇ ਵਿਭਾਗ ਵਲੋਂ ਸੁਣਾਏ ਗਏ ਫੈਸਲੇ ਤੋਂ ਰੇਲ ਹਾਦਸੇ ਦੇ ਪੀੜਤ ਨਾ ਖੁਸ਼ ਹਨ। ਇਸ ਸਬੰਧੀ ਪੀੜਤਾ ਕਹਿਣਾ ਹੈ ਕਿ ਰੇਲਵੇ ਵਲੋਂ ਜਾਂਚ ਪੜਤਾਲ 'ਚ ਲੋਕਾਂ ਦੀ ਗਲਤੀ ਕੱਢੀ ਗਈ ਜਦਕਿ ਸਾਰੀ ਗਲਤੀ ਡਰਾਈਵਰ ਦੀ ਸੀ। ਰੇਲ ਹਾਦਸੇ 'ਚ ਜ਼ਖਮੀ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਹਾਦਸੇ ਦੌਰਾਨ ਡਰਾਈਵਰ ਵਲੋਂ ਟਰੇਨ ਦਾ ਹਾਰਨ ਤੱਕ ਨਹੀਂ ਸੀ ਵਜਾਇਆ ਗਿਆ, ਇਸੇ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। 

ਦੱਸ ਦੇਈਏ ਕਿ ਅੰਮ੍ਰਿਤਸਰ 'ਚ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਨੇੜੇ ਵਾਪਰੇ ਭਿਆਨਕ ਹਾਦਸੇ 'ਚ 62 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਉਪਰੰਤ ਸਰਕਾਰਾਂ ਵਲੋਂ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਪਰ ਹਾਲ ਹੀ 'ਚ ਰੇਲਵੇ ਵਲੋਂ ਜਾਂਚ ਤੋਂ ਬਾਅਦ ਸੁਣਾਏ ਫੈਸਲੇ 'ਚ ਲੋਕਾਂ ਦਾ ਕਸੂਰ ਕੱਢਣ ਤੋਂ ਪੀੜਤ ਨਾ ਖੁਸ਼ ਹਨ ਤੇ ਲੋਕਾਂ ਵਲੋਂ ਡਰਾਈਵਰ ਨੂੰ ਦੋਸ਼ੀ ਦੱਸਦੇ ਹੋਏ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 


Related News