ਦਰਦ ਨਾਲ ਤੜਫਦੀ ਰਹੀ ਗਰਭਵਤੀ ਤੀਵੀਂ , ਪਤੀ ਨਾਲ ਲੜਦਾ ਰਿਹਾ ਸੁਰੱਖਿਆ ਕਾਮਾ

Friday, Jun 05, 2020 - 02:08 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) : ਸਿਵਲ ਹਸਪਤਾਲ 'ਚ ਤਾਇਨਾਤ ਪ੍ਰਾਈਵੇਟ ਕੰਪਨੀ ਦੇ ਸੁਰੱਖਿਆ ਕਾਮੇ ਅਤੇ ਮਰੀਜ਼ ਦੇ ਪਤੀ ਵਿਚਾਲੇ ਖੂਬ ਵਿਵਾਦ ਹੋਇਆ। ਸੁਰੱਖਿਆ ਕਾਮੇ ਨੇ ਗਰਭਵਤੀ ਬੀਬੀ ਦੇ ਪਤੀ ਨੂੰ ਥੱਪੜ ਮਾਰੇ ਅਤੇ ਡੰਡਿਆਂ ਨਾਲ ਕੁੱਟਿਆ। ਅੱਗੋਂ ਉਸ ਬੀਬੀ ਦਾ ਪਤੀ ਵੀ ਸੁਰੱਖਿਆ ਕਾਮੇ ਨਾਲ ਭਿੜ ਗਿਆ। ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਦੋਵਾਂ ਨੂੰ ਵੱਖ ਕੀਤਾ।

ਇਹ ਵੀ ਪੜ੍ਹੋਂ : ਬਠਿੰਡਾ 'ਚ ਕੋਰੋਨਾ ਦਾ ਕਹਿਰ, 10 ਸਾਲਾ ਬੱਚੀ ਦੀ ਰਿਪੋਰਟ ਪਾਜ਼ੇਟਿਵ

ਇਸ ਝਗੜੇ 'ਚ ਗਰਭਵਤੀ ਬੀਬੀ ਦਰਦ ਨਾਲ ਤੜਫਦੀ ਰਹੀ ਅਤੇ ਉਸ ਦਾ ਗਰਭਪਾਤ ਹੋ ਗਿਆ। ਇਸ ਸਬੰਧੀ ਸੂਚਨਾ ਮਿਲਦਿਆਂ ਪੁਲਸ ਨੇ ਹਸਪਤਾਲ ਪਹੁੰਚੇ ਕੇ ਸੁਰੱਖਿਆ ਕਾਮੇ ਨੂੰ ਹਿਰਾਸਤ 'ਚ ਲਿਆ ਪਰ ਥੋੜ੍ਹੇ ਹੀ ਸਮੇਂ ਬਾਅਦ ਉਸ ਨੂੰ ਛੱਡ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋਂ : ਅਹਿਮ ਖ਼ਬਰ : ਤਰਨਤਾਰਨ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ

ਸੁਲਤਾਨਵਿੰਡ ਰੋਡ ਵਾਸੀ ਨੀਰਜ ਅਨੁਸਾਰ ਉਹ ਆਪਣੀ 6 ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਸਿਵਲ ਹਸਪਤਾਲ ਲਿਆਇਆ ਸੀ। ਉਸ ਦੇ ਢਿੱਡ 'ਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ, ਜਿਵੇਂ ਹੀ ਉਹ ਗਾਇਨੀ ਓ.ਪੀ.ਡੀ. 'ਚ ਜਾਣ ਲੱਗਾ ਤਾਂ ਸੁਰੱਖਿਆ ਕਾਮੇ ਧਰਮਪ੍ਰੀਤ ਨੇ ਉਨ੍ਹਾਂ ਨੂੰ ਰੋਕ ਲਿਆ। ਉਸ ਨੇ ਕਿਹਾ ਕਿ ਮੇਰੀ ਪਤਨੀ ਦੀ ਹਾਲਤ ਬਹੁਤ ਖ਼ਰਾਬ ਹੈ ਤੇ ਉਸ ਨੂੰ ਜਲਦ ਡਾਕਟਰ ਨੂੰ ਵਿਖਾਉਣਾ ਹੈ ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਉਸ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਕਾਮੇ ਨੇ ਉਸ ਨੂੰ ਕਾਲਰ ਤੋਂ ਫੜਿਆ ਅਤੇ ਥੱਪੜ ਮਾਰ ਦਿੱਤਾ।

ਇਹ ਵੀ ਪੜ੍ਹੋਂ : ਪੰਜਾਬ 'ਚ ਲਗਾਤਾਰ ਜਾਰੀ ਕੋਰੋਨਾ ਦਾ ਕਹਿਰ, ਗੁਰਦਾਸਪੁਰ 'ਚ 3 ਨਵੇਂ ਮਾਮਲਿਆਂ ਦੀ ਪੁਸ਼ਟੀ

ਇਸ ਤੋਂ ਬਾਅਦ ਡੰਡਿਆਂ ਨਾਲ ਵੀ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ। ਉਸ ਨੇ ਕਿਹਾ ਕਿ ਇਕ ਪਾਸੇ ਮੇਰੀ ਪਤਨੀ ਦਰਦ ਨਾਲ ਤੜਫ਼ ਰਹੀ ਸੀ ਤਾਂ ਦੂਜੇ ਪਾਸੇ ਸਰੱਖਿਆ ਕਾਮਾ ਮੇਰੇ ਨਾਲ ਲੜ ਰਿਹਾ ਸੀ। ਐੱਸ.ਐੱਮ.ਓ. ਡਾ. ਅਰੁਣ ਸ਼ਰਮਾ ਅਨੁਸਾਰ ਦੋਵਾਂ 'ਚ ਕਾਫ਼ੀ ਝਗੜਾ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਮਾਮਲੇ ਦੀ ਜਾਂਚ ਕਰਕੇ ਮੇਨੂੰ ਰਿਪੋਰਟ ਸੌਂਪੇਗੀ।


Baljeet Kaur

Content Editor

Related News