ਅੰਮ੍ਰਿਤਸਰ ’ਚ ਪੋਸਟਰ ਜੰਗ ਜਾਰੀ, ਚਰਚਾ ਦਾ ਵਿਸ਼ਾ ਬਣੇ ਕੈਪਟਨ ਤੇ ਸਿੱਧੂ ਦੇ ਆਹਮੋਂ ਸਾਹਮਣੇ ਲੱਗੇ ਪੋਸਟਰ (ਵੀਡੀਓ)

06/17/2021 7:06:58 PM

ਅੰਮ੍ਰਿਤਸਰ (ਸੁਮਿਤ) - ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਜਾਰੀ ਪੋਸਟਰ ਦਾ ਲੜਾਈ-ਝਗੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਅੱਜ ਅੰਮ੍ਰਿਤਸਰ ਜ਼ਿਲ੍ਹੇ ’ਚ  ਸਿੱਧੂ ਦੇ ਸਮਰਥਕਾਂ ਨੇ ਭੰਡਾਰੀ ਪੁੱਲ ’ਤੇ ਸਿੱਧੂ ਦੇ ਪੋਸਟਰ ਲੱਗਾ ਦਿੱਤੇ ਹਨ ਅਤੇ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਖ਼ਿਤਾਬ ਦੇ ਦਿੱਤਾ ਹੈ ਅਤੇ ਉਸ ਦੇ ਪੋਸਟਰ ਸੜਕਾਂ ’ਤੇ ਲਗਾ ਦਿੱਤੇ।  

ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ 

ਇਸ ਸਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਦੇ ਸਮਰਥਕਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਮੁੱਖ ਮੰਤਰੀ ਨਵਜੋਤ ਸਿੰਘ ਹੋਣਗੇ, ਕਿਉਂਕਿ ਕੈਪਟਨ ਅੰਮਰਿੰਦਰ ਸਿੰਘ ਪਹਿਲਾਂ ਜਿਸ ਤਰ੍ਹਾਂ ਦੇ ਸਨ, ਉਹ ਹੁਣ ਉਸ ਤਰ੍ਹਾਂ ਦੇ ਨਹੀਂ ਰਹੇ। ਕੈਪਟਨ ਸਾਹਿਬ ਆਰਮੀ ਦੇ ਕੈਪਟਨ ਹਨ। ਕੈਪਟਨ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। ਇਸ ਮੌਕੇ ਸਿੱਧੂ ਦੇ ਸਮਰਥਕ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਪਟਿਆਲਾ ’ਚ ਹਨ। 

ਪੜ੍ਹੋ ਇਹ ਵੀ ਖ਼ਬਰ - 18 ਸਾਲਾਂ ਦੇ ਹੋਏ ਜੁੜਵਾ ਭਰਾ ਸੋਹਣਾ-ਮੋਹਣਾ, ਜਲਦੀ ਮਿਲੇਗਾ ਆਪੋ ਆਪਣੀ ਵੋਟ ਪਾਉਣ ਦਾ ਅਧਿਕਾਰ (ਤਸਵੀਰਾਂ)

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਹੁਤ ਜਲਦੀ ਨਵਜੋਤ ਸਿੰਘ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਵਿਖਾਈ ਦੇਣਗੇ। ਦੱਸ ਦੇਈਏ ਕਿ ਸਿੱਧੂ ਦੇ ਸਮਰਥਕਾਂ ਵਲੋਂ ਸੜਕਾਂ ’ਤੇ ਲਗਾਏ ਸਿੱਧੂ ਦੇ ਪੋਸਟਰਾਂ ’ਤੇ ਕਿਸੇ ਵੀ ਕਾਂਗਰਸੀ ਆਗੂ ਯਾਨੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅੰਮਰਿੰਦਰ ਸਿੰਘ, ਸੁਨਿਲ ਜਾਖੜ ਆਦਿ ਦੀ ਤਸਵੀਰ ਲੱਗੀ ਹੋਈ ਵਿਖਾਈ ਨਹੀਂ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)


rajwinder kaur

Content Editor

Related News