ਅੰਮ੍ਰਿਤਸਰ ਪੁਲਸ ਨੇ ਕੀਤਾ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ (ਵੀਡੀਓ)
Saturday, Nov 17, 2018 - 03:43 PM (IST)
ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਪੁਲਸ ਨੇ ਇਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਦਰਅਸਲ ਇਹ ਰੈਕੇਟ ਅੰਮ੍ਰਿਤਸਰ ਵਿਚ ਇਕ ਗੈਸਟ ਹਾਊਸ ਦੀ ਆੜ ਵਿਚ ਚੱਲ ਰਿਹਾ ਸੀ।
ਪੁਲਸ ਦਾ ਕਹਿਣਾ ਹੈ ਕਿ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਛਾਪੇਮਾਰੀ ਕਰਦੇ ਹੋਏ ਉਕਤ ਗੈਸਟ ਹਾਊਸ ਵਿਚੋਂ 4 ਕੁੜੀਆਂ ਅਤੇ 5 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਬਾਹਰਲੇ ਇਲਾਕੇ ਤੋਂ ਇੱਥੇ ਆਏ ਹੋਏ ਸਨ। ਇਸ ਧੰਦੇ ਵਿਚ ਸ਼ਾਮਲ ਕੁੜੀਆਂ ਦੀ ਉਮਰ ਘੱਟ ਦੱਸੀ ਜਾ ਰਹੀ ਹੈ। ਜਦੋਂ ਕਿ ਇਨ੍ਹਾਂ ਕੁੜੀਆਂ ਦਾ ਸਰਗਨਾਂ ਅਤੇ ਗੈਸਟ ਹਾਊਸ ਮਾਲਕ ਛਾਪੇਮਾਰੀ ਦੀ ਖਬਰ ਸੁਣ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।