ਗੈਂਗਸਟਰਾਂ ਦੇ ਫਾਲੋਅਰਜ਼ ਨੂੰ ਨਿਸ਼ਾਨਾ ਬਣਾ ਰਹੇ ਸੀ ਠੱਗ, ਜਾਅਲੀ Instagram ਅਕਾਊਂਟ ਤੋਂ ਬਣਾਉਂਦੇ ਸੀ ਨਿਸ਼ਾਨਾ

Tuesday, Oct 03, 2023 - 03:09 AM (IST)

ਗੈਂਗਸਟਰਾਂ ਦੇ ਫਾਲੋਅਰਜ਼ ਨੂੰ ਨਿਸ਼ਾਨਾ ਬਣਾ ਰਹੇ ਸੀ ਠੱਗ, ਜਾਅਲੀ Instagram ਅਕਾਊਂਟ ਤੋਂ ਬਣਾਉਂਦੇ ਸੀ ਨਿਸ਼ਾਨਾ

ਅਜਨਾਲਾ (ਫਰਿਆਦ) - ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ  ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪੁਲਸ ਥਾਣਾ ਅਜਨਾਲਾ ਵੱਲੋਂ ਇੰਸਟਾਗ੍ਰਾਮ ਤੇ ਫੇਕ ਅਕਾਊਂਟ ਬਣਾ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ 3 ਠੱਗਾਂ ਨੂੰ ਕਾਬੂ ਕੀਤਾ ਹੈ। ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਡੀ.ਐੱਸ.ਪੀ. ਅਜਨਾਲਾ ਡਾ. ਰਿਪੂਤਾਪਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਪੁਲਸ ਥਾਣਾ ਅਜਨਾਲਾ ਦੇ ਮੁਖੀ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਨੂੰ ਸੂਚਨਾ ਮਿਲੀ ਕਿ ਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬੋਹਲੀਆਂ, ਜਤਿੰਦਰਪਾਲ ਸਿੰਘ ਉਰਫ ਸਮਰ ਪੁੱਤਰ ਹਰਦੀਪ ਸਿੰਘ ਵਾਸੀ ਜੱਸੜ ਥਾਣਾ ਰਮਦਾਸ ਅਤੇ ਜਸਬੀਰ ਸਿੰਘ ਉਰਫ ਸਮੀਰ ਪੁੱਤਰ ਗੁਰਵੰਤ ਰਾਜ ਵਾਸੀ ਮਾਕੋਵਾਲ ਥਾਣਾ ਰਮਦਾਸ ਨੇ ਮਿਲ ਕੇ ਠੱਗੀਆਂ ਮਾਰਨ ਵਾਲਾ ਗਿਰੋਹ ਬਣਾਇਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ 'ਤੇ ਹੀ ਉੱਜੜ ਗਿਆ ਸੁਹਾਗ, ਪਾਰਟੀ ਤੋਂ ਕੁੱਝ ਚਿਰ ਬਾਅਦ ਹੀ ਮਚ ਗਿਆ ਚੀਕ-ਚਿਹਾੜਾ

ਉਹ ਇੰਸਟਾਗ੍ਰਾਮ 'ਤੇ ਫੇਕ ਅਕਾਊਂਟ ਬਣਾ ਕੇ ਦੇਸੀ ਕੱਟੇ (ਪਿਸਤੌਲ) ਦੀ ਫੋਟੋਆਂ ਪਾ ਕੇ ਜਾਂ ਵੀਡੀਓ ਬਣਾ ਕੇ ਗੈਂਗਸਟਰ ਬਿਰਤੀ ਵਾਲੇ ਲੋਕ ਜਿਹੜੇ ਗੈਂਗਸਟਰਾਂ  ਦੀਆਂ ਇੰਸਟਾਗ੍ਰਾਮ ਤੇ ਆਈਡੀਆਂ ਨੂੰ ਫੋਲੋ ਕਰਦੇ ਹਨ, ਅਜਿਹੇ ਲੋਕਾਂ ਨੂੰ ਫੋਲੋ ਕਰਕੇ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਪਰ ਦੇਸੀ ਕੱਟਿਆਂ  (ਪਿਸਤੌਲ) ਦੀ ਫੋਟੋ ਪਾ ਕੇ ਉਨ੍ਹਾਂ ਕੋਲੋਂ ਆਪਣੇ ਜਾਅਲੀ ਖਾਤਿਆਂ 'ਚ ਪੈਸੇ ਪਵਾ ਕੇ ਉਨ੍ਹਾਂ ਨੂੰ ਬਲਾਕ ਕਰ ਦਿੰਦੇ ਸਨ। ਇਸ ਤਰ੍ਹਾਂ ਉਕਤਾਨ ਵਿਅਕਤੀਆਂ ਨੇ ਅਜਿਹਾ ਕਰਕੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਸਨ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਅਜਨਾਲਾ ਦੇ ਮੁਖੀ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਵੱਲੋਂ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 60,500 ਰੁਪਏ ਅਤੇ 04 ਮੋਬਾਈਲ ਫੋਨ ਬਰਾਮਦ ਕਰਕੇ ਇਨ੍ਹਾਂ ਖ਼ਿਲਾਫ਼ ਮੁਕੱਦਮਾ ਨੰ. 201 ਮਿਤੀ 01.10.2023 ਜੁਰਮ 420,467,468, 471 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਰਜਿਸਟਰ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜਦੋਂ ਕਿ ਉਕਤ ਦੋਸ਼ੀਆਂ ਦਾ ਮਾਣਯੋਗ ਅਦਾਲਤ ਵੱਲੋਂ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News