ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ 'ਤੇ ਵਰ੍ਹੇ ਸਿਮਰਜੀਤ ਬੈਂਸ

08/04/2020 4:47:15 PM

ਅੰਮ੍ਰਿਤਸਰ (ਅਨਜਾਣ) : ਪਿਛਲੇ ਦਿਨੀਂ ਅੰਮ੍ਰਿਤਸਰ, ਤਰਨਤਾਰਨ ਤੇ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ 'ਤੇ ਹਸਪਤਾਲਾਂ 'ਚ ਦਾਖ਼ਲ ਬੀਮਾਰ ਵਿਅਕਤੀਆਂ ਦਾ ਪਤਾ ਲੈਣ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕੀਤਾ ਤੇ ਬੀਮਾਰਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੈਂਸ ਨੇ ਮੰਗ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਦੇ ਆਪਣੇ ਹੀ ਵਿਭਾਗਾਂ ਐਕਸਾਈਜ਼ ਵਿਭਾਗ 'ਚ 1600 ਕਰੋੜ ਰੁਪਏ ਦਾ ਘਪਲਾ ਨਿਕਲਿਆ ਜੋ ਉਨ੍ਹਾਂ ਦੇ ਆਪਣੇ ਹੀ ਮੰਤਰੀਆਂ ਨੇ ਜ਼ਬਾਨੀ ਦੱਸਦਿਆਂ ਕਿਹਾ ਕਿ ਚੀਫ਼ ਸੈਕਟਰੀ ਦੇ ਲੜਕੇ ਦੀਆਂ ਸਾਰੀਆਂ ਫੈਕਟਰੀਆਂ ਹਨ। ਦੂਸਰਾ ਘਪਲਾ ਉਨ੍ਹਾਂ ਦੇ ਕੋਲ ਹੀ ਖੇਤੀਬਾੜੀ ਵਿਭਾਗ ਜਿਸ 'ਚ ਬੀਜ ਤੇ ਖਾਦ ਘੋਟਾਲਾ ਨਿਕਲਿਆ। ਤੀਸਰਾ ਮਾਈਨਿੰਗ ਵਿਭਾਗ ਜਿਸ ਰਾਹੀਂ ਪੰਜਾਬ ਦੇ ਕੋਨੇ-ਕੋਨੇ 'ਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।  ਸਭ ਤੋਂ ਵੱਧ ਭ੍ਰਿਸ਼ਟਾਚਾਰ ਮੁੱਖ ਮੰਤਰੀ ਦੇ ਆਪਣੇ ਵਿਭਾਗਾਂ ਵਿੱਚ ਹੀ ਪਾਇਆ ਗਿਆ।

ਇਹ ਵੀ ਪੜ੍ਹੋਂ : ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ

ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਣ ਵਾਲੇ ਕੈਪਟਨ ਸਾਹਿਬ ਜਿਨਾਂ ਪੰਜਾਬ 'ਚੋਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਲਈ ਕਿਹਾ ਸੀ ਅੱਜ ਓਸੇ ਪੰਜਾਬ ਦੇ ਲੋਕ ਜ਼ਹਿਰੀਲੀ ਸ਼ਰਾਬ ਨਾਲ ਆਪਣੀਆਂ ਜਾਨਾਂ ਗਵਾ ਬੈਠੇ ਹਨ। ਕਈਆਂ ਮਾਵਾਂ ਦੇ ਪੁੱਤ, ਕਈਆਂ ਸੁਹਾਗਣਾ ਦੇ ਸੁਹਾਗ ਤੇ ਕਈਆਂ ਭੈਣਾਂ ਦੇ ਵੀਰ ਉਨ੍ਹਾਂ ਤੋਂ ਵਿੱਛੜ ਗਏ ਪਰ ਪੰਜਾਬ ਸਰਕਾਰ ਇਨ੍ਹਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਦੇ ਕੇ ਜਾਨ ਛੁਡਾ ਰਹੀ ਹੈ। ਬੈਂਸ ਨੇ ਕਿਹਾ ਕਿ ਇਸ ਧੰਦੇ 'ਚ ਜਿਹੜੇ ਪੁਲਸ ਅਫ਼ਸਰ ਤੇ ਤਸਕਰ ਦੋਸ਼ੀ ਹਨ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਪੰਜਾਬ ਸਰਕਾਰ ਮ੍ਰਿਤਕਾਂ ਦੇ ਬੀਮਾਰਾਂ ਨੂੰ ਇਕ-ਇਕ 1 ਕਰੋਡ਼ ਰੁਪਿਆ ਦੇਵੇ ਤੇ ਨਾਲ ਹੀ ਇਕ ਜੀਅ ਨੂੰ ਨੌਕਰੀ ਵੀ ਦੇਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਰਜਕਾਲ 'ਚ ਆਪਣੇ ਹੀ ਵਿਭਾਗਾਂ 'ਚ ਹੋਈ ਘਪਲੇਬਾਜ਼ੀ ਤੇ ਜ਼ਹਿਰੀਲੀ ਸ਼ਰਾਬ ਨਾਲ ਪਰਿਵਾਰਾਂ ਤੋਂ ਵਿੱਛੜੇ ਵਿਅਕਤੀਆਂ ਕਾਰਣ ਨੈਤਿਕਤਾ ਦੇ ਅਧਾਰ 'ਤੇ ਅਸਤੀਫ਼ਾ ਦੇਣ।

ਇਹ ਵੀ ਪੜ੍ਹੋਂ :  ਵੱਡੀ ਵਾਰਦਾਤ: ਫੇਸਬੁੱਕ 'ਤੇ ਕੀਤੇ ਕੁਮੈਂਟ ਤੋਂ ਬੌਖਲਾਇਆ ਸਾਬਕਾ ਫ਼ੌਜੀ, ਕਰ ਦਿੱਤਾ ਕਤਲ


Baljeet Kaur

Content Editor

Related News