ਕਿਰਨ ਬਾਲਾ ਕਾਂਡ ਤੋਂ ਬਾਅਦ ਪਾਕਿਸਤਾਨ ਰਵਾਨਾ ਹੋਇਆ ਪਹਿਲਾਂ ਜੱਥਾ (ਵੀਡੀਓ)

06/21/2018 11:42:28 AM

ਅੰਮ੍ਰਿਤਸਰ (ਸੁਮਿਤ ਖੰਨਾ) : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ ਐੱਸ. ਜੀ. ਪੀ. ਸੀ. ਵਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਰਵਾਨਾ ਹੋਇਆ ਹੈ। ਜਾਣਕਾਰੀ ਮੁਤਾਬਕ ਕਿਰਨ ਬਾਲਾ ਕਾਂਡ ਤੋਂ ਬਾਅਦ ਪਹਿਲੀ ਵਾਰ ਸਿੱਖ ਜੱਥਾ ਪਾਕਿਸਤਾਨ ਜਾ ਰਿਹਾ ਹੈ। ਗੁਰੂਧਾਮਾਂ ਦੇ ਦਰਸ਼ਨਾ ਲਈ ਜਾਣ ਵਾਲੇ ਸ਼ਰਧਾਲੂਆਂ 'ਚ ਖੁਸ਼ੀ ਦੀ ਲਹਿਰ ਹੈ। ਇਹ ਜੱਥਾ 10 ਦਿਨ ਪਾਕਿਸਤਾਨ ਰਹੇਗਾ ਤੇ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਇਸ ਮੌਕੇ ਜੱਥੇ ਦੇ ਲੀਡਰ ਨੇ ਕਿਰਨ ਬਾਲਾ ਵਾਲੀ ਘਟਨਾ ਤੋਂ ਸਬਕ ਲੈਂਦੇ ਹੋਏ ਚੈਕਿੰਗ ਤੋਂ ਬਾਅਦ ਹੀ ਜਥੇ ਨਾਲ ਜਾਣ ਵਾਲੇ ਲੋਕਾਂ ਦੀ ਚੋਣ ਕੀਤੀ।
ਇਥੇ ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਇਸੇ ਤਰ੍ਹਾਂ ਪਾਕਿਸਤਾਨ 'ਚ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਈ ਕਿਰਨ ਬਾਲਾ ਨੇ ਜਥੇ ਤੋਂ ਵੱਖ ਹੋ ਕੇ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ। ਉਸ ਮਾਮਲੇ ਤੋਂ ਬਾਅਦ ਐੱਸ. ਜੀ. ਪੀ. ਸੀ ਵਲੋਂ ਪੂਰੀ ਮੁਸਤੈਦੀ ਤੇ ਸਖਤਾਈ ਵਰਦੇ ਹੋਏ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਇਸ ਜਥੇ ਨੂੰ ਪਾਕਿਸਤਾਨ ਰਵਾਨਾ ਕੀਤਾ ਗਿਆ ਹੈ।


Related News