ਸਿੱਧੂ ਨੂੰ ਆਫਰ ਦੇਣ ਵਾਲਿਆਂ ਨੂੰ ਔਜਲਾ ਦਾ ਜਵਾਬ
Saturday, Jul 20, 2019 - 05:02 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਨਵਜੋਤ ਸਿੱਧੂ ਦੀ ਕੈਬਨਿਟ ਤੋਂ ਛੁੱਟੀ ਮਗਰੋਂ ਖਹਿਰਾ ਸਣੇ 'ਆਪ' ਵਲੋਂ ਸਿੱਧੂ ਨੂੰ ਆਫਰ ਦਿੱਤੇ ਜਾ ਰਹੇ ਹਨ। ਇਸ 'ਤੇ ਬੋਲਦਿਆਂ ਕਾਂਗਰਸੀ ਸਾਂਸਦ ਨੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਿੱਧੂ ਕਾਂਗਰਸੀ ਹਨ ਤੇ ਕਾਂਗਰਸੀ ਹੀ ਰਹਿਣਗੇ। ਸਿੱਧੂ ਦੇ ਅਸਤੀਫੇ 'ਤੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਸਿੱਧੂ ਬਿਜ਼ੀ ਹੋਣ, ਜਿਸ ਕਰਕੇ ਉਹ ਆਪਣਾ ਵਿਭਾਗ ਨਹੀਂ ਸੰਭਾਲ ਪਾਏ।
ਜਾਣਕਾਰੀ ਮੁਤਾਬਕ ਔਜਲਾ, ਅੰਮ੍ਰਿਤਸਰ ਦੇ ਭਗਤਾਂ ਵਾਲਾ ਦਾਣਾ ਮੰਡੀ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ 12 ਕਰੋੜ ਦੀ ਰਾਸ਼ੀ ਨਾਲ ਵਿਕਾਸ ਕੰਮ ਸ਼ੁਰੂ ਕੀਤੇ ਜਾਣ ਦੀ ਗੱਲ ਕਹੀ, ਜਿਸਦੇ ਤਹਿਤ ਦਾਣਾ ਮੰਡੀ ਦਾ ਸ਼ੈੱਡ ਤੇ ਫੜ੍ਹਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਦਾਣਾ ਮੰਡੀ ਦਾ ਸ਼ੈੱਡ ਟੁੱਟਿਆ ਹੋਣ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।