ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੈਸਿਆਂ ਖਾਤਰ ਸਿਰ ’ਤੇ ਵਾਰ ਕਰ ਕੀਤਾ ਕਬਾੜੀਏ ਦਾ ਕਤਲ, ਘਰ ’ਚ ਦੱਬੀ ਲਾਸ਼
Thursday, Feb 10, 2022 - 10:51 AM (IST)
ਅੰਮ੍ਰਿਤਸਰ (ਜਸ਼ਨ) - ਅੰਮ੍ਰਿਤਸਰ ਵਿਖੇ ਛੇਹਰਟਾ ਦੇ ਇਲਾਕੇ ਅਰਜੁਨ ਨਗਰ ਦੀ ਭੱਠਾ ਕਾਲੋਨੀ ਵਿਚ ਇਕ ਨਸ਼ੇੜੀ ਨੌਜਵਾਨ ਵਲੋਂ ਪੈਸਿਆਂ ਦੇ ਲਾਲਚ ਵਿਚ ਇਕ ਕਬਾੜੀਏ ਦਾ ਸਿਰ ’ਤੇ ਵਾਰ ਕਰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਨਸ਼ੇੜੀ ਨੇ ਉਕਤ ਲਾਸ਼ ਨੂੰ ਆਪਣੇ ਘਰ ਦੇ ਪਲਾਟ ਵਿਚ ਦਬਾ ਦਿੱਤਾ ਤਾਂ ਕਿ ਕੋਈ ਸੂਬਤ ਨਾ ਰਹਿ ਸਕੇ। ਮ੍ਰਿਤਕ ਦੀ ਪਛਾਣ ਜਗੀਰ ਸਿੰਘ (75 ਸਾਲਾ) ਵਜੋਂ ਹੋਈ ਹੈ, ਜੋ ਕਬਾੜ ਦਾ ਕੰਮ ਕਰਦਾ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ
ਮ੍ਰਿਤਕ ਜਗੀਰ ਸਿੰਘ ਦੇ ਮੁੰਡੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਬਾੜ ਦਾ ਕੰਮ ਕਰਦੇ ਸਨ। ਉਹ ਮੰਗਲਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ’ਤੇ ਨਿਕਲੇ ਅਤੇ ਸ਼ਾਮ ਦੇ 4 ਵਜੇ ਤੱਕ ਘਰ ਵਾਪਸ ਨਾ ਆਏ, ਜਿਸ ਕਾਰਨ ਉਨ੍ਹਾਂ ਨੇ ਆਪਣੇ ਪਿਤਾ ਦੀ ਭਾਲ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਦੇ ਵਾਕਿਫ਼ ਇਕ ਕਬਾੜੀਏ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਕਬਾੜ ਇਕੱਠਾ ਕਰਨ ਵਾਲੀ ਰੇਹੜੀ ਅਰਜੁਨ ਨਗਰ ਭੱਠਾ ਕਾਲੋਨੀ ਵਿਚ ਲੱਗੀ ਹੋਈ ਹੈ। ਜਦੋਂ ਉਹ ਅਰਜੁਨ ਨਗਰ ਭੱਠਾ ਕਾਲੋਨੀ ਵਿਖੇ ਪਹੁੰਚਿਆ ਤਾਂ ਉੱਥੇੇ ਰੇਹੜੀ ਲਾਵਾਰਿਸ ਰੂਪ ਨਾਲ ਖੜ੍ਹੀ ਮਿਲੀ। ਤਜਿੰਦਰ ਨੇ ਦੱਸਿਆ ਕਿ ਉਸ ਨੇ ਕੁਝ ਲੋਕਾਂ ਕੋਲੋਂ ਆਪਣੇ ਪਿਤਾ ਬਾਰੇ ਪੁੱਛਗਿੱਛ ਕੀਤੀ ਪਰ ਕੋਈ ਥੁਹ ਪਤਾ ਨਹੀਂ ਲੱਗਾ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ: ਪਤੀ-ਪਤਨੀ ਨੇ ਪਾੜੇ ਗੁਟਕਾ ਸਾਹਿਬ ਦੇ ਅੰਗ
ਇਸ ’ਤੇ ਜਦੋਂ ਉਸ ਨੂੰ ਉਕਤ ਨਸ਼ੇਂੜੀ ਨੌਜਵਾਨ ’ਤੇ ਸ਼ੱਕ ਹੋਇਆ ਅਤੇ ਉਸ ਦੇ ਘਰ ਜਾ ਕੇ ਪੁੱਛਿਆ ਪਰੰਤੂ ਉਸ ਨੇ ਉਸ ਦੇ ਪਿਤਾ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਜਦੋਂ ਦੇਰ ਰਾਤ ਤੱਕ ਉਸ ਦੇ ਪਿਤਾ ਘਰ ਨਹੀਂ ਆਏ ਤਾਂ ਉਸ ਨੇ ਥਾਣਾ ਛੇਹਰਟਾ ਦੀ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਰਾਤ ਦੇ ਡੇਢ ਵਜੇ ਦੇ ਲਗਭਗ ਅਰਜੁਨ ਨਗਰ ਆ ਕੇ ਉਕਤ ਨਸ਼ੇੜੀ ਨੌਜਵਾਨ ਦੇ ਘਰ ਫਿਰ ਤੋਂ ਆ ਕੇ ਆਪਣੇ ਪਿਤਾ ਸਬੰਧੀ ਜਾਣਕਾਰੀ ਮੰਗੀ ਪਰ ਉਸ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਉਸ ਨੇ ਦੱਸਿਆ ਕਿ ਲਗਾਤਾਰ ਸ਼ੱਕ ਹੋਣ ’ਤੇ ਜਦੋਂ ਬੁੱਧਵਾਰ ਨੂੰ ਉਹ ਨਸ਼ੇੜੀ ਦੇ ਘਰ ਪੰਹੁਚਿਆ ਤਾਂ ਉਸਨੂੰ ਉਸਦੇ ਘਰ ਦੀਆਂ ਦੀਵਾਰਾਂ ’ਤੇ ਖੂਨ ਦੇ ਨਿਸ਼ਾਨ ਮਿਲੇ। ਉਸ ਨੂੰ ਘਰ ਵਿਚ ਹੀ ਖਾਲੀ ਪਏ ਪਲਾਟ ਵਿਚ ਕੁਝ ਮਿੱਟੀ ਪੁੱਟੀ ਹੋਈ ਦਿਖੀ ਤਾਂ ਉਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਕਿ ਕਿਤੇ ਉਸ ਦੇ ਪਿਤਾ ਨੂੰ ਮਾਰ ਕੇ ਇਸ ਮਿੱਟੀ ਦੇ ਹੇਠਾਂ ਤਾਂ ਨਹੀਂ ਦਬਾ ਦਿੱਤਾ। ਫਿਰ ਉਹ ਤੁਰੰਤ ਪੁਲਸ ਕੋਲ ਗਿਆ ਅਤੇ ਪੁਲਸ ਨੂੰ ਮੌਕੇ ’ਤੇ ਲੈ ਆਇਆ। ਪੁਲਸ ਨੇ ਨਸ਼ੇੜੀ ਅਰਜੁਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ।
ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)
ਇਸ ਉਪਰੰਤ ਪੁਲਸ ਨੇ ਤਹਿਸੀਲਦਾਰ ਮਨਜੀਤ ਸਿੰਘ ਨੂੰ ਬੁਲਾ ਕੇ ਮਿੱਟੀ ਦੀ ਪੁਟਾਈ ਕੀਤੀ ਤਾਂ ਹੇਠੋਂ ਉਸ ਦੇ ਪਿਤਾ ਦੀ ਲਾਸ਼ ਮਿਲ ਗਈ। ਤਹਿਸੀਲਦਾਰ ਦੀ ਹਾਜ਼ਰੀ ਵਿਚ ਪੁਲਸ ਨੇ ਲਾਸ਼ ਨੂੰ ਬਾਅਦ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਤੇਜਿੰਦਰ ਸਿੰਘ ਨੇ ਕਿਹਾ ਕਿ ਨਸ਼ੇੜੀ ਨੇ ਉਸ ਦੇ ਪਿਤਾ ਨੂੰ ਆਪਣੇ ਘਰ ਕਬਾੜ ਦੇਣ ਲਈ ਬੁਲਾਇਆ ਸੀ। ਉਸਦੇ ਪਿਤਾ ਦੀ ਜੇਬ ਵਿਚ ਪੈਸੇ ਵੇਖ ਉਸ ਨੂੰ ਖੋਹਣ ਦੀ ਨੀਅਤ ਨਾਲ ਸਿਰ ’ਤੇ ਵਾਰ ਕਰ ਕਤਲ ਕਰ ਦਿੱਤਾ। ਟਾਊਨ ਛੇਹਰਟਾ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰੂਪ ਲਾਲ ਵਲੋਂ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਸੀ। ਪਤਾ ਲੱਗਾ ਹੈ ਕਿ ਪੁਲਸ ਨੇ ਇਸ ਮਾਮਲੇ ਵਿਚ 2 ਹੋਰ ਨੌਜਵਾਨਾਂ ਨੂੰ ਵੀ ਪੁੱਛਗਿਛ ਲਈ ਰਾਊਂਡਅਪ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ