ਜ਼ਖ਼ਮੀ ਸਿੱਖਾਂ ਦਾ ਹਾਲ ਵੇਖ ਰੋ ਪਏ ਸੰਧਵਾਂ, ਸ਼੍ਰੋਮਣੀ ਕਮੇਟੀ ਤੇ ਬਾਦਲਾਂ 'ਤੇ ਕੱਢੀ ਭੜਾਸ (ਵੀਡੀਓ)

Monday, Oct 26, 2020 - 03:37 PM (IST)

ਅੰਮ੍ਰਿਤਸਰ (ਮਮਤਾ, ਸੁਮਿਤ):“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਵਿਚ ਸ਼ਾਮਲ ਮੁਲਾਜ਼ਮਾਂ ਜਾਂ ਹੋਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ 40 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਸਤਿਕਾਰ ਕਮੇਟੀ ਦੇ ਮੈਂਬਰਾਂ 'ਤੇ ਹਮਲਾ ਬਹੁਤ ਹੀ ਮੰਦਭਾਗਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਵਿਚਾਰ ਜ਼ਖ਼ਮੀ ਵਿਅਕਤੀਆਂ ਨੂੰ ਮਿਲਣ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਪਹੁੰਚੇ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਗਟ ਕੀਤੇ। ਇਸ ਦੌਰਾਨ ਪੀੜਤ ਸਿੱਖਾਂ ਦਾ ਹਾਲ ਵੱਖ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਵੀ ਆ ਗਏ। 

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ ਦੀ ਮੌਤ ਦੇ ਬਾਅਦ ਵਿਅਕਤੀ ਨੇ ਡਾਕਟਰ ਨੂੰ ਮਾਰਿਆ ਥੱਪੜ, ਕੋਰਟ ਨੇ ਲਾਇਆ 1 ਲੱਖ ਦਾ ਜੁਰਮਾਨਾ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਸਿੱਖਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਲੋਂ ਕੀਤਾ ਗਿਆ ਅਪਮਾਨਜਨਕ ਅਤੇ ਹਿੰਸਕ ਵਿਵਹਾਰ ਸਮੁੱਚੀ ਸਿੱਖ ਕੌਮ ਦਾ ਅਪਮਾਨ ਹੈ। ਸ਼੍ਰੋਮਣੀ ਕਮੇਟੀ ਦਾ ਅਸਲ ਮੰਤਵ ਸਿੱਖ ਸੰਗਠਨ ਦੇ ਹਿੱਤਾਂ ਦੀ ਸੰਭਾਲ ਕਰਨਾ ਸੀ ਪਰ ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਦੀ ਸਰਪ੍ਰਸਤੀ ਅਧੀਨ ਅਕਾਲੀ ਦਲ ਵਲੋਂ ਕੰਟਰੋਲ ਕੀਤਾ ਜਾ ਰਿਹਾ ਹੈ, ਜੋ ਕਿ ਵਕਾਰੀ ਸਿੱਖ ਸੰਸਥਾ ਨੂੰ ਸਿਆਸੀ ਅਤੇ ਵਿੱਤੀ ਲਾਭ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਬਾਦਲ ਦੇ ਜਥੇਦਾਰ ਨਾ ਬਣੋ ਸਗੋਂ ਪੰਥ ਦੇ ਜਥੇਦਾਰ ਬਣੋ। ਉਨ੍ਹਾਂ ਕਿਹਾ ਕਿ ਜਦੋਂ ਇਕ ਸਰੂਪ ਦਾ ਰੋਲਾ ਸੀ ਤਾਂ ਸਾਰੇ ਪੰਜਾਬ 'ਚ ਅੱਗ ਲੱਗ ਗਈ ਸੀ ਤੇ ਉਸ ਸਮੇਂ ਵੀ ਕਿਸਾਨ ਅੰਦੋਲਨ ਚੱਲਦਾ ਸੀ। ਹੁਣ ਵੀ ਇਨ੍ਹਾਂ ਨੇ ਜਾਣ-ਬੁੱਝ ਕੇ 328 ਸਰੂਪਾਂ ਦੇ ਮਾਮਲੇ ਨੂੰ ਤੂਲ ਦੇਣ ਵਾਸਤੇ ਸਾਡੀਆਂ ਧੀਆਂ-ਭੈਣਾਂ ਦੇ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਸ਼ਮਣ ਕਰਦਾ ਇਹ ਸਭ ਜਰਿਆ ਜਾ ਸਕਦਾ ਸੀ ਪਰ ਇਹ ਸਭ ਆਪਣੇ ਸੀ, ਜੋ ਬਹੁਤ ਹੀ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਗੁਰੂ ਘਰ ਸਿੱਖਾਂ ਦੇ ਹੱਥ 'ਚ ਨਹੀਂ ਹਨ। ਉਨ੍ਹਾਂ ਨੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਸਾਰੇ ਮਿਲ ਕੇ ਇਨ੍ਹਾਂ ਚੋਰਾਂ ਨੂੰ ਬਾਹਰ ਕੱਢੀਏ ਤੇ ਇਨ੍ਹਾਂ ਕੋਲੋਂ ਸਾਰਾ ਹਿਸਾਬ ਲਈਏ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਇਸ ਦੇ ਨਾਲ ਹੀ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਅਬਦਾਲੀ ਨਾਲ ਜਾਣ ਵਾਲੀਆਂ ਗੱਲਾਂ ਨਾ ਕਰੋ। ਉਨ੍ਹਾਂ ਕਿਹਾ ਕਿ ਤੁਹਾਡੀ ਪੁਲਸ ਨੇ ਬਾਦਲਾਂ ਦੇ ਬੰਦਿਆਂ ਨਾਲ ਆ ਕੇ ਇਨ੍ਹਾਂ ਸਿੱਖਾਂ 'ਤੇ ਇਹ ਹਮਲਾ ਕਰਵਾਇਆ ਹੈ। ਇਸ ਦਾ ਹਿਸਾਬ ਤੁਹਾਡੇ ਕੋਲੋਂ ਪੰਜਾਬ ਦੀ ਜਨਤਾ ਲਵੇਗੀ। ਉਨ੍ਹਾਂ ਨੇ ਕੈਪਟਨ ਨੂੰ ਚਿਤਾਵਨੀ ਦਿੱਤੀ ਕਿ ਤੁਹਾਡੇ ਕੋਲ ਅਜੇ ਵੀ ਇਕ ਸਾਲ ਦਾ ਸਮਾਂ ਹੈ, ਸਾਨੂੰ ਇਸ ਸਾਰੇ ਮਾਮਲੇ ਦਾ ਹਿਸਾਬ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਕਰਕੇ ਨਹੀਂ ਇਸ ਮਾਮਲੇ 'ਤੇ ਬੋਲ ਰਹੀ ਕਿਉਂਕਿ ਉਹ ਚਾਹੁੰਦੀ ਹੈ ਕਿ ਜੋ ਸਾਡੇ ਕਿਸਾਨ ਭਰਾ ਧਰਨੇ 'ਤੇ ਬੈਠੇ ਹਨ ਉਹ ਵੀ ਸਾਰੇ ਇੱਧਰ ਆ ਜਾਣ ਪਰ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਦੋਵਾ ਪਾਸੇ ਜਾਰੀ ਰਹੇਗੀ ਕਿਉਂਕਿ ਅਸੀਂ ਗੁਰੂ ਦੀ ਖੇਤੀ ਨੂੰ ਵੀ ਬਚਾਉਣਾ ਹੈ। ਸੰਧਵਾਂ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਬਾਦਲ ਪਰਿਵਾਰ ਦਾ ਸਿੱਖ ਵਿਰੋਧੀ ਚਿਹਰਾ ਦੁਨੀਆ ਸਾਹਮਣੇ ਆ ਗਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਿੱਖਾਂ ਦੀ ਸਰਵਸ੍ਰੇਸ਼ਠ ਧਾਰਮਿਕ ਸੰਸਥਾ ਨੂੰ ਆਗਾਮੀ ਐੱਸ. ਜੀ. ਪੀ. ਸੀ. ਚੋਣਾਂ ਵਿਚ ਸਿੱਖ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਦੀ ਸੁਹਿਰਦਤਾ ਨਾਲ ਸੇਵਾ ਕਰਨ ਦੇ ਇਰਾਦੇ ਰੱਖਣ ਵਾਲੇ ਸੱਚੇ-ਸੁੱਚੇ ਲੋਕਾਂ ਦੀ ਚੋਣ ਕਰਕੇ ਬਾਦਲ ਪਰਿਵਾਰ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਨਾਜਾਇਜ਼ ਸਬੰਧਾਂ ਨੂੰ ਬਚਾਉਣ ਲਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ


author

Baljeet Kaur

Content Editor

Related News