ਟੈਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਕਾਮਿਆਂ ਵਲੋਂ ਹੜਤਾਲ

Saturday, Jun 20, 2020 - 11:13 AM (IST)

ਟੈਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਕਾਮਿਆਂ ਵਲੋਂ ਹੜਤਾਲ

ਅੰਮ੍ਰਿਤਸਰ (ਦਲਜੀਤ) : ਸਿਵਲ ਹਸਪਤਾਲ ਅੰਮ੍ਰਿਤਸਰ 'ਚ ਤਾਇਨਾਤ 23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਾ ਗਿਆ ਹੈ। ਵਿਭਾਗ ਦੇ ਫ਼ੈਸਲੇ ਖਿਲਾਫ ਸਿਵਲ ਹਸਪਤਾਲ ਦੇ ਸਾਰੇ ਕਾਮਿਆਂ ਨੇ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। ਕਾਮਿਆਂ ਦੀ ਹੜਤਾਲ ਦੇ ਕਾਰਨ ਜਿਥੇ ਸਿਹਤ ਸੇਵਾਵਾਂ ਦਾ ਜਨਾਜ਼ਾ ਨਿਕਲ ਗਿਆ ਹੈ ਉਥੇ ਹੀ ਕਾਮਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਇਹ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ। 

ਇਹ ਵੀ ਪੜ੍ਹੋਂ  : 23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ

ਹੜਤਾਲ ਦੇ ਕਾਰਨ ਅੱਜ ਸਿਵਲ ਹਸਪਤਾਲ 'ਚ ਇਲਾਜ ਲਈ ਪੁੱਜੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਗਰਭਵਤੀ ਬੀਬੀਆਂ ਹਸਪਤਾਲ 'ਚ ਇੱਧਰ-ਉੱਧਰ ਘੁੰਮਦੀਆਂ ਦਿਖਾਈ ਦਿੱਤੀਆਂ। ਦੂਜੇ ਪਾਸੇ ਕੋਰੋਨਾ ਟੈਸਟ ਕਰਨ ਵਾਲੇ ਸੈਂਟਰ 'ਚ ਵੀ ਅੱਜ ਕੋਈ ਕਾਮਾ ਨਜ਼ਰ ਨਹੀਂ ਆਇਆ। ਖ਼ਬਰ ਲਿਖੇ ਜਾਣ ਤੱਕ ਹੜਤਾਲ ਜਾਰੀ ਸੀ। 

ਇਹ ਵੀ ਪੜ੍ਹੋਂ : ਪ੍ਰੇਮਿਕਾ ਦਾ ਕਾਰਾ, ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਦੀ ਪਤਨੀ ਦੇ ਸਿਰ 'ਚ ਮਾਰਿਆ ਬਾਲਾ

ਇਸ ਸਬੰਧੀ ਸਿਹਤ ਵਿਭਾਗ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਵਿਭਾਗ ਵਲੋਂ ਕਾਮਿਆਂ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਮਿਆਂ ਨੂੰ ਬਰਖ਼ਾਸਤ ਕਰਨਾ ਸੀ ਤਾਂ ਨਿਯਮਾਂ ਅਨੁਸਾਰ ਪਹਿਲਾਂ ਨੋਟਿਸ ਭੇਜਿਆ ਜਾਂਦਾ ਪਰ ਅਜਿਹਾ ਨਹੀਂ ਕੀਤਾ ਗਿਆ। ਕੋਰੋਨਾ ਸੰਕਟ 'ਚ ਇਹ ਕਰਮਚਾਰੀ 24 ਘੰਟੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਵਿਭਾਗ ਨੇ ਇਨ੍ਹਾਂ ਦੀ ਪ੍ਰਸ਼ੰਸਾ ਕਰਨ ਦੀ ਬਜਾਏ ਉਨ੍ਹਾਂ ਨੂੰ ਸਜ਼ਾ ਦਿੱੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦਾ ਇਹ ਸਭ ਤੋਂ ਵੱਡਾ ਸਾਲ ਹੈ। ਇਥੇ ਕਾਮਿਆਂ ਦੀ ਘਾਟ ਕਾਰਨ ਡੈਪੁਟੇਸ਼ਨ 'ਤੇ ਕਾਮਿਆਂ ਨੂੰ ਲਗਾਇਆ ਗਿਆ ਸੀ ਪਰ ਵਿਭਾਗ 'ਚ ਤਾਨਾਸ਼ਾਹੀ ਫਰਮਾਨ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਹੈ। 
 


author

Baljeet Kaur

Content Editor

Related News