ਕਰਤਾਰਪੁਰ ਲਾਂਘੇ 'ਤੇ ਨਹੀਂ ਪਏਗਾ ਪੁਲਵਾਮਾ ਹਮਲੇ ਦਾ ਅਸਰ : ਲੌਂਗੋਵਾਲ (ਵੀਡੀਓ)
Sunday, Feb 17, 2019 - 04:51 PM (IST)
ਅੰਮ੍ਰਿਤਸਰ(ਸੁਮਿਤ ਖੰਨਾ)— ਕਰਤਾਰਪੁਰ ਕੋਰੀਡੋਰ 'ਤੇ ਪੁਲਵਾਮਾ ਹਮਲੇ ਦਾ ਕੋਈ ਅਸਰ ਨਹੀਂ ਪਵੇਗਾ। ਇਹ ਸ਼ਬਦਾਂ ਦਾ ਪ੍ਰਗਟਾਵਾ ਐਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ। ਲੌਂਗੋਵਾਲ ਨੇ ਜਿੱਥੇ ਪੁਲਵਾਮਾ ਵਿਚ ਸੀ.ਆਰ.ਪੀ.ਐਫ. ਦੇ ਜਵਾਨਾਂ 'ਤੇ ਹੋਏ ਹਮਲੇ ਨੂੰ ਕਾਇਰਤਾ ਪੂਰਨ ਹਮਲਾ ਦੱਸਿਆ, ਉੱਥੇ ਹੀ ਉਮੀਦ ਜਤਾਈ ਕਿ ਕਰਤਾਰਪੁਰ ਕੋਰੀਡੋਰ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।
ਲੌਂਗੋਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਹਮਲਿਆਂ ਖਿਲਾਫ ਸਖਤ ਰੁਖ ਅਪਣਾਉਣਾ ਚਾਹੀਦਾ ਹੈ। ਇੱਥੇ ਦੱਸ ਦੇਈਏ ਕਿ ਵੀਰਵਾਰ ਨੂੰ ਕਸ਼ਮੀਰ ਦੇ ਪੁਲਵਾਮਾ ਵਿਚ ਜੈਸ਼ ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਇਕ ਆਤਮਘਾਤੀ ਹਮਲਾ ਕਰ ਸੀ.ਆਰ.ਪੀ.ਐੱਫ. ਦੇ 44 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।