ਕਲਯੁੱਗੀ ਮਾਪਿਆਂ ਦਾ ਕਾਰਾ: ਇਕ ਦਿਨ ਦਾ ਬੱਚਾ ਹਸਪਤਾਲ ਛੱਡ ਹੋਏ ਗ਼ਾਇਬ, ਬੱਚੇ ਦੀ ਹੋਈ ਮੌਤ

Thursday, Nov 26, 2020 - 12:51 PM (IST)

ਕਲਯੁੱਗੀ ਮਾਪਿਆਂ ਦਾ ਕਾਰਾ: ਇਕ ਦਿਨ ਦਾ ਬੱਚਾ ਹਸਪਤਾਲ ਛੱਡ ਹੋਏ ਗ਼ਾਇਬ, ਬੱਚੇ ਦੀ ਹੋਈ ਮੌਤ

ਅੰਮ੍ਰਿਤਸਰ (ਦਲਜੀਤ) : 9 ਮਹੀਨੇ ਕੁੱਖ 'ਚ ਰੱਖਣ ਤੋਂ ਬਾਅਦ ਇਕ ਕਲਯੁਗੀ ਮਾਂ ਆਪਣੇ 1 ਦਿਨ ਦੇ ਬੱਚੇ ਨੂੰ ਜ਼ਿੰਦਗੀ ਅਤੇ ਮੌਤ ਦੀ ਜੰਗ 'ਚ ਹਸਪਤਾਲ 'ਚ ਛੱਡ ਗਈ। ਮਾਂ-ਬਾਪ ਦਾ ਪਿਆਰ ਵੀ ਬੱਚੇ ਨੂੰ ਨਸੀਬ ਨਹੀਂ ਹੋਇਆ ਅਤੇ ਬੱਚਾ ਵੀ ਕਮਜ਼ੋਰ ਹੋਣ ਕਾਰਣ ਮਰ ਗਿਆ। ਹਸਪਤਾਲ ਪ੍ਰਸ਼ਾਸਨ ਵਲੋਂ ਬੱਚੇ ਦੇ ਮਾਪਿਆਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੇ ਖੂਨ ਨੂੰ ਛੱਡ ਕੇ ਦੋਵੇਂ ਕਿਤੇ ਚਲੇ ਗਏ।

ਇਹ ਵੀ ਪੜ੍ਹੋ : ਨਵ-ਵਿਆਹੁਤਾ ਨੇ ਥਾਣਾ ਮੁਖੀ 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼, ਅੱਗਿਓਂ ਥਾਣਾ ਮੁਖੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਹਸਪਤਾਲ 'ਚ ਦਾਖ਼ਲ ਕਰਵਾ ਛੱਡ ਗਏ ਮਾਪੇ 
ਜਾਣਕਾਰੀ ਅਨੁਸਾਰ ਪਿੰਡ ਮੀਆਂਵਿੰਡ ਵਿਚ ਇਕ ਗਰਭਵਤੀ ਜਨਾਨੀ ਦੀ ਡਿਲਿਵਰੀ ਬੀਤੇ ਮੰਗਲਵਾਰ ਹੋਈ। ਜਨਾਨੀ ਨੇ ਲੜਕੇ ਨੂੰ ਜਨਮ ਦਿੱਤਾ । ਬਦਕਿਸਮਤੀ ਨਾਲ ਬੱਚਾ ਕਮਜ਼ੋਰ ਸੀ। ਉਸਨੂੰ ਸਾਹ ਲੈਣ 'ਚ ਤਕਲੀਫ਼ ਵੀ ਸੀ । ਅਜਿਹੇ 'ਚ ਮੀਆਂਵਿੰਡ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਬੱਚਿਆਂ ਦੀ ਵਾਰਡ 'ਚ ਲੈ ਕੇ ਜਾਣ ਲਈ ਕਿਹਾ। ਬੱਚੇ ਦਾ ਪਿਤਾ ਅਤੇ ਇਕ ਔਰਤ ਇੱਥੇ ਪੁੱਜੇ ਅਤੇ ਉਸ ਨੂੰ ਪੰਜਵੀਂ ਮੰਜਿਲ ਸਥਿਤ ਵਾਰਡ ਵਿਚ ਦਾਖਲ ਕਰਵਾ ਦਿੱਤਾ। ਇੱਥੇ ਡਾਕਟਰਾਂ ਨੇ ਉਸਨੂੰ ਵਾਰਮਰ ਮਸ਼ੀਨ ਵਿਚ ਰੱਖਿਆ। ਮੰਗਲਵਾਰ ਦੀ ਦੇਰ ਰਾਤ ਬੱਚੇ ਨੇ ਦਮ ਤੋੜ ਦਿੱਤਾ। ਡਾਕਟਰ ਇਹ ਗੱਲ ਉਸ ਦੇ ਪਿਤਾ ਨੂੰ ਦੱਸਣਾ ਚਾਹੁੰਦੇ ਸਨ ਪਰ ਕਾਫ਼ੀ ਲੱਭਣ ਤੋਂ ਬਾਅਦ ਵੀ ਉਹ ਨਹੀਂ ਮਿਲਿਆ। ਇਸ ਦੌਰਾਨ ਇਕ ਦਰਜਾ ਚਾਰ ਕਰਮਚਾਰੀ ਨੇ ਦੱਸਿਆ ਕਿ ਬੱਚੇ ਦਾ ਪਿਤਾ ਅਤੇ ਉਹ ਜਨਾਨੀ ਤਾਂ ਬੱਚੇ ਨੂੰ ਇੱਥੇ ਦਾਖਲ ਕਰਵਾ ਕੇ ਹੀ ਨਿਕਲ ਗਏ ਸਨ। ਡਾਕਟਰਾਂ ਨੇ ਇਸ ਗੱਲ ਦੀ ਜਾਣਕਾਰੀ ਹਸਪਤਾਲ ਸਥਿਤ ਪੁਲਸ ਗਾਰਡ 'ਚ ਦਿੱਤੀ ।

ਇਹ ਵੀ ਪੜ੍ਹੋ : ਤਰਨਤਾਰਨ 'ਚ ਹੈਵਾਨੀਅਤ, 4 ਸਾਲਾ ਬੱਚੀ ਨਾਲ ਨਾਬਾਲਗ ਦੋਸਤਾਂ ਵਲੋਂ ਜਬਰ-ਜ਼ਿਨਾਹ

ਪਰਿਵਾਰ ਦੀ ਕੀਤੀ ਜਾ ਰਹੀ ਹੈ ਭਾਲ:  ਏ. ਐੱਸ. ਆਈ.
ਗਾਰਡ ਦੇ ਇੰਚਾਰਜ ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਮੀਆਂਵਿੰਡ ਹਸਪਤਾਲ ਨਾਲ ਸੰਪਰਕ ਕਰ ਰਹੇ ਹਾਂ। ਬੱਚੇ ਦੀ ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ। ਮੀਆਂਵਿੰਡ ਹਸਪਤਾਲ ਤੋਂ ਉਸਦੇ ਮਾਤਾ-ਪਿਤਾ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ । ਪਰਿਵਾਰ ਨੂੰ ਕੱਲ ਸੱਦ ਕੇ ਬੱਚਾ ਹਵਾਲੇ ਕੀਤਾ ਜਾਵੇਗਾ। ਇਹ ਵੀ ਜਾਣਕਾਰੀ ਜੁਟਾਈ ਜਾ ਰਹੀ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਇੱਥੇ ਕਿਉਂ ਛੱਡਿਆ?


author

Baljeet Kaur

Content Editor

Related News