ਅੰਮ੍ਰਿਤਸਰ ਦੇ ਜੌੜਾ ਫਾਟਕ ’ਤੇ ਹੋਣੋਂ ਟਲਿਆ ਵੱਡਾ ਹਾਦਸਾ, ਖੁੱਲ੍ਹੇ ਰੇਲਵੇ ਫਾਟਕ ਤੋਂ ਲੰਘੀਆਂ 2 ਗੱਡੀਆਂ!

Saturday, Aug 06, 2022 - 10:13 AM (IST)

ਅੰਮ੍ਰਿਤਸਰ ਦੇ ਜੌੜਾ ਫਾਟਕ ’ਤੇ ਹੋਣੋਂ ਟਲਿਆ ਵੱਡਾ ਹਾਦਸਾ, ਖੁੱਲ੍ਹੇ ਰੇਲਵੇ ਫਾਟਕ ਤੋਂ ਲੰਘੀਆਂ 2 ਗੱਡੀਆਂ!

ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ਦੇ ਜੌੜਾ ਰੇਲਵੇ ਫਾਟਕ ’ਤੇ ਵੀਰਵਾਰ ਸ਼ਾਮ ਨੂੰ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਖੁੱਲ੍ਹੇ ਰੇਲਵੇ ਫਾਟਕ ਤੋਂ 2 ਗੱਡੀਆਂ ਲੰਘੀਆਂ। ਮੌਕੇ ’ਤੇ ਇਕ ਪੁਲਸ ਮੁਲਾਜ਼ਮ ਦੀ ਵਜ੍ਹਾ ਨਾਲ ਇਹ ਵੱਡਾ ਹਾਦਸਾ ਟਲ ਗਿਆ। ਦੱਸਣਯੋਗ ਹੈ ਕਿ ਇਹ ਉਹੀ ਜੌੜਾ ਰੇਲਵੇ ਫਾਟਕ ਹੈ, ਜਿੱਥੇ ਸਾਲ 2018 ਨੂੰ ਦੁਸਹਿਰੇ ਵਾਲੇ ਦਿਨ ਇੱਕ ਰੇਲ ਗੱਡੀ ਰੇਲਵੇ ਫਾਟਕ ਖੁੱਲ੍ਹਾ ਹੋਣ ਦੀ ਵਜ੍ਹਾ ਨਾਲ ਰੇਲ ਪੱਟੜੀ ’ਤੇ ਖੜ੍ਹੇ ਹੋ ਕੇ ਦੁਸਹਿਰਾ ਦੇਖ ਰਹੇ ਲੋਕਾਂ ਨੂੰ ਕੁਚਲਦੀ ਹੋਈ ਲੰਘ ਗਈ। ਇਸ ਵੱਡੇ ਹਾਦਸੇ ਵਿਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਕਈ ਲੋਕ ਜ਼ਖ਼ਮੀ ਹੋ ਗਏ। 

ਪੜ੍ਹੋ ਇਹ ਵੀ ਖ਼ਬਰ: ਤਮਗਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ, ਢੋਲ ਦੀ ਥਾਪ ’ਤੇ ਪਏ ਭੰਗੜੇ (ਤਸਵੀਰਾਂ)

ਮਿਲੀ ਜਾਣਕਾਰੀ ਅਨੁਸਾਰ ਇਸ ਦਰਦਨਾਕ ਹਾਦਸੇ ਦਾ ਦ੍ਰਿਸ਼ ਵੀਰਵਾਰ ਦੀ ਸ਼ਾਮ ਨੂੰ ਮੁੜ ਵਾਪਰ ਸਕਦਾ ਸੀ ਪਰ ਕੁਝ ਲੋਕਾਂ ਅਤੇ ਪੁਲਸ ਦੀ ਸਮਝਦਾਰੀ ਕਾਰਨ ਇਹ ਹਾਦਸਾ ਵਾਪਰਨ ਤੋਂ ਬਚ ਗਿਆ। ਦਰਅਸਲ ਵੀਰਵਾਰ ਸਾਮ 6:30 ਵਜੇ ਜੋੜਾ ਰੇਲਵੇ ਫਾਟਕ ਖੁੱਲ੍ਹਾ ਰਿਹਾ ਅਤੇ ਉਸੇ ਸਮੇਂ ਉਥੋਂ ਦੋ ਟਰੇਨਾਂ ਵੀ ਲੰਘੀਆਂ। ਇਸ ਦੌਰਾਨ ਮੌਕੇ ’ਤੇ ਮੌਜੂਦ ਪੁਲਸ ਜਵਾਨ ਨੇ ਆਪਣੀ ਸੂਝ-ਬੂਝ ਦਿਖਾਉਂਦੇ ਹੋਏ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਹੀ ਟਲ ਗਿਆ। 

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ

ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਫਾਟਕ ਦੀ ਰੇਲਵੇ ਲਾਈਨ ’ਤੇ ਇਕ ਛੋਟਾ ਆਟੋ ਆ ਕੇ ਰੁਕਦਾ ਹੈ। ਗੇਟਮੈਨ ਉਸ ਨੂੰ ਹਟਾਉਣ ਲਈ ਚਿਤਾਵਨੀ ਦਿੰਦਾ ਹੈ, ਜਦੋਂਕਿ ਆਟੋ ਚਾਲਕ ਉਥੋਂ ਆਟੋ ਨਹੀਂ ਹਟਾ ਸਕਿਆ ਅਤੇ ਰੇਲਵੇ ਫਾਟਕ ਇਸ ਵਜਾ ਨਾਲ ਖੁੱਲਾ ਹੀ ਰਹਿ ਜਾਂਦਾ ਹੈ। ਪੁਲਸ ਨੂੰ ਇਸ ਬਾਰੇ ਕੋਈ ਸੂਚਨਾ ਦਿੰਦਾ ਹੈ ਤਾ ਪੁਲਸ ਮੌਕੇ ’ਤੇ ਪੁੱਜ ਜਾਂਦੀ ਹੈ। ਇਕ ਪੁਲਸ ਕਰਮਚਾਰੀ ਫਾਟਕ ਤੋਂ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਸੋ ਕਈ ਲੋਕ ਉਥੋਂ ਪਿੱਛੇ ਹੱਟ ਜਾਂਦੇ ਹਨ। ਰੇਲਵੇ ਫਾਟਕ ਖੁੱਲਾ ਰਹਿ ਜਾਣ ਦੇ ਕਾਰਨ ਗੈਟਮੈਨ ਅਤੇ ਪੁਲਸ ਕਰਮਚਾਰੀ ਦੇ ਹੱਥ ਪੈਰ ਫੁੱਲ ਜਾਂਦੇ ਹਨ ਅਤੇ ਉਹ ਤੁਰੰਤ ਇਸ ਸਬੰਧੀ ਆਪਣੇ ਆਲਾ ਅਧਿਕਾਰੀਆਂ ਨੂੰ ਸੂਚਿਤ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਘਟਨਾ ਸਬੰਧੀ ਕੁਝ ਚਸ਼ਮਦੀਦਾਂ ਦਾ ਇਹ ਵੀ ਕਹਿਣਾ ਹੈ ਕਿ ਰੇਲਵੇ ਫਾਟਕ ਦੇ ਗੇਟਮੈਨ ਦੀ ਗਲਤੀ ਕਾਰਨ ਉਕਤ ਫਾਟਕ ਖੁੱਲ੍ਹਾ ਰਹਿ ਗਿਆ। ਕੁਝ ਦਾ ਕਹਿਣਾ ਹੈ ਕਿ ਰੇਲਵੇ ਪਟੜੀ ’ਤੇ ਇਕ ਆਟੋ ਰੁਕ ਗਿਆ, ਜਿਸ ਕਾਰਨ ਉਕਤ ਰੇਲਵੇ ਫਾਟਕ ਖੁੱਲ੍ਹਾ ਰਿਹਾ ਅਤੇ ਇਸ ਦੌਰਾਨ ਦੋ ਗੱਡੀਆਂ ਵੀ ਉਥੋਂ ਲੰਘੀਆਂ। ਇਸ ਬਾਰੇ ਰੇਲਵੇ ਅਧਿਕਾਰੀ ਨੇ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਭਲਕੇ ਹੀ ਇਸ ਸਬੰਧੀ ਜਾਣਕਾਰੀ ਲੈਣਗੇ।


author

rajwinder kaur

Content Editor

Related News