ਹਾਦਸਿਆਂ ਨੇ ਕੀਤਾ ਲਾਚਾਰ ਫਿਰ ਵੀ ਨਹੀਂ ਹਾਰੀ ਹਿੰਮਤ, ‘ਜਪਨੀਤ’ ਬਣੀ ਮਿਸਾਲ (ਵੀਡੀਓ)

Tuesday, Nov 19, 2019 - 01:40 PM (IST)

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੇ ਹਲਕਾ ਜੰਡਆਲਾ ਦੀ ਰਹਿਣ ਵਾਲੀ ਜਪਨੀਤ ਕੌਰ ਦੇਸ਼ ਦੇ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਗਈ ਹੈ, ਜੋ ਆਪਣੀ ਜਿੰਦਗੀ ਤੋਂ ਹਾਰ ਖਾਂ ਚੁੱਕੇ ਹਨ। ਹਿੰਮਤ ਅਤੇ ਹੌਸਲੇ ਦੀ ਮਿਸਾਲ ਬਣੀ ਜਪਨੀਤ ਕੌਰ ਨੂੰ ਰੱਬ ਨੇ ਕਮਾਲ ਦਾ ਹੁਨਰ ਬਖਸ਼ੀਸ਼ ਕੀਤਾ ਹੈ, ਜੋ ਹੱਥਾਂ ਦੀਆਂ ਉਂਗਲਾਂ ਨਾ ਹੋਣ ਦੇ ਬਾਵਜੂਦ ਕੈਨਵਸ ਦੇ ਕੁਦਰਤੀ ਨਜ਼ਾਰਿਆਂ ਦੀ ਪੇਂਟਿੰਗ ਬਣਾ ਰਹੀ ਹੈ। ਵੱਖ-ਵੱਖ ਕੁਦਰਤੀ ਨਜ਼ਾਰੇ ਦੀਆਂ ਬਾਕਮਾਲ ਬਣਾਈਆਂ ਇਨ੍ਹਾਂ ਪੇਂਟਿੰਗਾਂ ਸਦਕਾ ਉਸ ਨੂੰ ਕਈ ਸਨਮਾਨ ਮਿਲੇ ਹਨ।

PunjabKesari
ਜਾਣਕਾਰੀ ਅਨੁਸਾਰ ਜਪਨੀਤ ਕੌਰ ਬਚਪਨ 'ਚ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਅਜਿਹੀ ਬੀਮਾਰੀ ਹੋਈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਡਾਕਟਰਾਂ ਮੁਤਾਬਕ ਜਪਨੀਤ ਨੂੰ ਅਜਿਹੀ ਬੀਮਾਰੀ ਹੈ ਕਿ ਜੇਕਰ ਉਸ ਦੇ ਸਰੀਰ ਦੀ ਕਿਸੇ ਵੀ ਹੱਡੀ ਨੂੰ ਸੱਟ ਲੱਗਦੀ ਹੈ ਤਾਂ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ। ਸੱਟ ਲੱਗਣ ਕਾਰਨ ਉਸ ਦੇ ਹੱਥ ਦੀਆਂ ਸਾਰੀਆਂ ਉਂਗਲੀਆਂ ਅਤੇ ਦੋਵੇਂ ਲੱਤਾਂ ਨੇ ਕੰੰਮ ਕਰਨਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਹ ਤੁਰ ਵੀ ਨਹੀਂ ਸਕਦੀ।

PunjabKesari

ਬੀਮਾਰੀ ਕਾਰਨ ਸਰੀਰ ਦੇ ਕਈ ਹਿੱਸਿਆ ਵਲੋਂ ਕੰਮ ਨਾ ਕਰਨ ਦੇ ਬਾਵਜੂਦ ਜਪਨੀਤ ਨੇ ਆਪਣੀ ਕਲਾਕਾਰੀ ਨਾਲ ਦੇਸ਼ 'ਚ ਵੱਖਰੀ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਜਪਨੀਤ ਦੀਆਂ ਪੇਂਟਿੰਗਾਂ ਨੂੰ ਦੇਸ਼ ਦੀਆਂ ਖਾਸ 300 ਪੇਂਟਿੰਗਾਂ 'ਚ ਸ਼ਾਮਲ ਕੀਤਾ ਗਿਆ ਹੈ।


author

rajwinder kaur

Content Editor

Related News