ਨਵੇਂ ਰੂਪ 'ਚ ਦਿਖੇਗਾ ਜਲਿਆਂਵਾਲਾ ਬਾਗ ਦਾ ਸ਼ਹੀਦੀ ਖੂਹ, ਬਣੇਗਾ 7-ਡੀ ਥੀਏਟਰ

Sunday, Jun 16, 2019 - 03:39 PM (IST)

ਨਵੇਂ ਰੂਪ 'ਚ ਦਿਖੇਗਾ ਜਲਿਆਂਵਾਲਾ ਬਾਗ ਦਾ ਸ਼ਹੀਦੀ ਖੂਹ, ਬਣੇਗਾ 7-ਡੀ ਥੀਏਟਰ

ਅੰਮ੍ਰਿਤਸਰ : ਜਲਿਆਂਵਾਲਾ ਬਾਗ ਨੂੰ ਕਰੋੜਾਂ ਸੈਲਾਨੀਆਂ ਲਈ ਆਕਰਸ਼ਿਤ ਬਣਾਉਣ ਦਾ ਕੰਮ ਜ਼ੋਰਾਂ 'ਤੇ ਹੈ। ਅਤੀਤ ਨਾਲ ਜੁੜੀ ਨੂੰ ਭਵਿੱਖ ਲਈ ਤਿਆਰ ਕਰਨ ਦੀ ਜ਼ਿੰਮੇਵਾਰੀ ਗੁਜਰਾਤ ਦੀ ਕੰਪਨੀ ਨੂੰ ਸੌਂਪੀ ਗਈ ਹੈ। ਜਲਦ ਹੀ ਬਾਗ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। 

ਜਲਿਆਂਵਾਲਾ ਬਾਗ ਹੋਣਗੇ ਇਹ ਬਦਲਾਅ
ਜਲਿਆਂਵਾਲਾ ਬਾਗ 'ਚ ਲਾਇਟਿੰਗ ਤੇ ਲੈਂਡ ਸਕੈਪਿੰਗ ਹੋਵੇਗੀ , ਨਵੀ ਸ਼ਹੀਦੀ ਗੈਲਰੀ, ਮਿਊਜ਼ੀਕਲ ਫਾਊਂਟੇਨ,  ਸ਼ਹੀਦੀ ਖੂਹ 'ਚ ਥੱਲ੍ਹੇ ਤੱਕ ਲਾਈਟਿੰਗ, ਲਈਟ ਐਂਡ ਸਾਊਂਡ ਪ੍ਰੋਗਰਾਮ : 13 ਅਪ੍ਰੈਲ 1919 ਦਾ ਖੂਨੀ ਸਾਕਾ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ 7-ਡੀ ਥੀਏਟਰ, ਯਾਤਰੀਆਂ ਦੇ ਲਈ ਗੈਲਰੀ,  ਐੱਲ.ਈ.ਡੀ. ਸਕ੍ਰੀਨ ਨਾਲ ਇਤਿਹਾਸਕ ਦਿਖਾਇਆ ਜਾਏਗਾ ਤੇ ਇਹ ਬਾਗ ਰਾਤ 9 ਵਜੇ ਤੱਕ ਖੁੱਲ੍ਹਾ ਰਹੇਗਾ।  


author

Baljeet Kaur

Content Editor

Related News