ਪੰਜਾਬ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ 'ਅੰਮ੍ਰਿਤਸਰ', ਬਾਕੀ ਜ਼ਿਲ੍ਹਿਆਂ ਲਈ ਸਰਕਾਰ ਬਣਾ ਰਹੀ ਯੋਜਨਾ
Monday, Sep 12, 2022 - 01:30 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਅੰਦਰ ਟੂਰਿਜ਼ਮ ਨੂੰ ਵਧਾਉਣਾ ਚਾਹੁੰਦੀ ਹੈ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਜੇਕਰ ਪੰਜਾਬ 'ਚ ਟੂਰਿਜ਼ਮ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਸਭ ਤੋਂ ਪਹਿਲੀ ਪਸੰਦ ਅੰਮ੍ਰਿਤਸਰ ਹੈ। ਪੰਜਾਬ ਆਉਣ ਵਾਲੇ ਇਕ ਚੌਥਾਈ ਸੈਲਾਨੀ ਅੰਮ੍ਰਿਤਸਰ ਅਤੇ ਬਾਹਗਾ ਵਾਰਡਰ ਹੀ ਜਾ ਰਹੇ ਹਨ। ਉਹ ਸੂਬੇ ਦੇ ਕਿਸੇ ਵੀ ਹੋਰ ਹਿੱਸੇ 'ਚ ਨਹੀਂ ਜਾ ਰਹੇ।
ਬੀਤੇ ਸਾਲ ਪੰਜਾਬ ਆਉਣ ਵਾਲੇ ਕੁੱਲ ਸੈਲਾਨੀਆਂ 'ਚੋਂ 73 ਫ਼ੀਸਦੀ ਦੇ ਕਰੀਬ ਸੈਲਾਨੀ ਅੰਮ੍ਰਿਤਸਰ ਗਏ, ਜਦੋਂ ਕਿ 27 ਫ਼ੀਸਦੀ ਸੈਲਾਨੀ ਪੰਜਾਬ ਦੇ ਬਾਕੀ ਹਿੱਸਿਆਂ 'ਚ ਗਏ। ਸੈਲਾਨੀ ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ ਵੀ ਗਏ ਪਰ ਇੱਥੇ ਜਾਣ ਵਾਲਿਆਂ ਦੀ ਗਿਣਤੀ ਬੇਹੱਦ ਘੱਟ ਰਹੀ। ਇਸ ਲਈ ਸਰਕਾਰ ਹੁਣ ਪਟਿਆਲਾ ਤੋਂ ਲੈ ਕੇ ਵਿਰਾਸਤੀ ਕਿਲ੍ਹਿਆਂ, ਬਾਗਾਂ, ਮਹਿਲਾਂ ਆਦਿ ਨੂੰ ਟੂਰਿਸਟ ਸੈਂਟਰ ਵੱਜੋਂ ਪ੍ਰਮੋਟ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਦੇਸ਼ 'ਚ ਇਸ ਤਾਰੀਖ਼ ਤੱਕ ਨਹੀਂ ਵਿਕਣਗੀਆਂ 'ਇੱਟਾਂ', ਜਾਣੋ ਕੀ ਹੈ ਕਾਰਨ
ਨਾਲ ਹੀ ਧਾਰਮਿਕ ਟੂਰਿਜ਼ਮ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਕਈ ਮਹੱਤਵਪੂਰਨ ਧਾਰਮਿਕ ਥਾਵਾਂ 'ਤੇ ਸਹੂਲਤਾਂ ਨੂੰ ਵੀ ਵਧਾਇਆ ਜਾਵੇਗਾ ਤਾਂ ਜੋ ਇੱਥੇ ਸੈਲਾਨੀਆਂ ਦੀ ਗਿਣਤੀ ਵਧਾਈ ਜਾ ਸਕੇ। ਇਸ ਬਾਰੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਅਸੀਂ ਟੂਰਿਜ਼ਮ ਸੈਕਟਰ 'ਚ ਨਿਵੇਸ਼ ਵਧਾਉਣਾ ਚਾਹੁੰਦੇ ਹਾਂ ਅਤੇ ਨਾਲ ਹੀ ਪੰਜਾਬ 'ਚ ਕਈ ਨਵੇਂ ਟੂਰਿਸਟ ਡੈਸਟੀਨੇਸ਼ਨਜ਼ ਨੂੰ ਵੀ ਸੈਲਾਨੀਆਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ