ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੋਂ ਦੋ ਉਡਾਨਾਂ ਮਾਲਦੀਵ ਨੂੰ ਹੋਈਆਂ ਰਵਾਨਾ
Tuesday, Sep 07, 2021 - 10:30 AM (IST)
 
            
            ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਬੀਤੇ ਦਿਨ ਮਾਲਦੀਵ ਨੂੰ ਦੋ ਉਡਾਨਾਂ ਰਵਾਨਾ ਹੋ ਗਈਆਂ ਹਨ। ਉਪਰੋਕਤ ਇਹ ਦੋਵੇਂ ਸਪਾਈਸ ਜੈੱਟ ਏਅਰਲਾਈਨ ਦੀ ਉਡਾਣਾਂ ਨਾਨ ਸ਼ਡਿਊਲਡ ਸੀ। ਇਹ ਦੋਵੇਂ ਉਡਾਨਾਂ ਮਾਲਦੀਵ ਦੀ ਰਾਜਧਾਨੀ ਦੇ ਮਾਲੇ ਏਅਰਪੋਰਟ ’ਤੇ ਲੈਂਡ ਕਰਨਗੀਆਂ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਏਅਰਪੋਰਟ ਦੇ ਸੂਤਰਾਂ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ’ਚ ਇਕ ਉਡਾਨ ਨੰਬਰ ਐੱਸ. ਪੀ . ਜੀ . 9321 ਸਵੇਰੇ 9.12 ’ਤੇ ਅੰਮ੍ਰਿਤਸਰ ਏਅਰਪੋਰਟ ਤੋਂ ਰਵਾਨਾ ਹੋਈ, ਜਿਸ ’ਚ 141 ਯਾਤਰੀ ਸਵਾਰ ਸਨ। ਇਸ ਤਰ੍ਹਾਂ ਦੂਜੀ ਉਡਾਨ ਨੰਬਰ ਐੱਸ. ਸੀ. ਜੀ. 9324 ਬਾਅਦ ਦੁਪਹਿਰ 1. 07 ’ਤੇ ਰਵਾਨਾ ਹੋਈ, ਜਿਸ ’ਚ 149 ਯਾਤਰੀ ਸਵਾਰ ਹੋਏ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            