ਪਤਨੀ ਤੋਂ ਪਰੇਸ਼ਾਨ ਇੰਸਪੈਕਟਰ ਨੇ ਕੀਤੀ ਖੁਦਕੁਸ਼ੀ

Friday, May 24, 2019 - 03:36 PM (IST)

ਪਤਨੀ ਤੋਂ ਪਰੇਸ਼ਾਨ ਇੰਸਪੈਕਟਰ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ 26 ਬੀ ਆਨੰਦ ਐਵਨਿਊ 'ਚ ਰਹਿਣ ਵਾਲੇ ਨੌਜਵਾਨ ਜਸਦੀਪ ਸਿੰਘ ਵਲੋਂ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਜਸਪ੍ਰੀਤ ਇੰਟੈਲੀਜੈਂਸ ਬਿਊਰੋ 'ਚ ਇੰਸਪੈਕਟਰ ਸੀ। ਪਰਿਵਾਰ ਮੁਤਾਬਕ ਜਸਦੀਪ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸਨੇ ਜਸਦੀਪ 'ਤੇ ਕੇਸ ਵੀ ਦਰਜ ਕਰਵਾਇਆ ਹੋਇਆ ਸੀ। ਕੱਲ ਦੇਰ ਸ਼ਾਮ ਜਸਦੀਪ ਇਲੈਕਸ਼ਨ ਡਿਊਟੀ ਤੋਂ ਪਰਤਿਆ ਤਾਂ ਉਸ ਨੇ ਕਮਰੇ 'ਚ ਜਾ ਕੇ ਸਲਫਾਸ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਸੂਤਰਾਂ ਮੁਤਾਬਕ ਪੁਲਸ ਨੂੰ ਜਸਦੀਪ ਵਲੋਂ ਲਿਖਿਆ ਇਕ ਖੁਦਕੁਸ਼ੀ ਨੋਟ ਵੀ ਮਿਲਿਆ, ਜਿਸਨੂੰ ਮੀਡੀਆ ਦੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ।


author

Baljeet Kaur

Content Editor

Related News