ਨਾਜਾਇਜ਼ ਕਬਜ਼ਿਆਂ ਖਿਲਾਫ ਨਿਗਮ ਦੀ ਵੱਡੀ ਕਾਰਵਾਈ

Sunday, Jul 28, 2019 - 12:29 PM (IST)

ਨਾਜਾਇਜ਼ ਕਬਜ਼ਿਆਂ ਖਿਲਾਫ ਨਿਗਮ ਦੀ ਵੱਡੀ ਕਾਰਵਾਈ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਨਾਜਾਇਜ਼ ਕਬਜ਼ਿਆਂ 'ਤੇ ਨਿਗਮ ਦਾ ਪੀਲਾ ਪੰਜਾ ਚੱਲਿਆ। ਐਤਵਾਰ ਸਵੇਰੇ ਤੜਕੇ ਹੀ ਨਿਗਮ ਦੀ ਟੀਮ ਡਿੱਚ ਮਸ਼ੀਨ ਲੈ ਕੇ ਕਰੀਬ 4 ਕਿਲੋਮੀਟਰ ਲੰਮੀ ਮਜੀਠਾ ਰੋਡ 'ਤੇ ਨਿਕਲ ਤੁਰੀ ਤੇ  ਲਗਭਗ 5 ਘੰਟੇ ਤੱਕ ਚੱਲੀ ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ 100 ਦੇ ਕਰੀਬ ਨਾਜਾਇਜ਼ ਕਬਜ਼ੇ ਹਟਾਏ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਵਲੋਂ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਬਾਵਜੂਦ ਇਸਦੇ ਟੀਮ ਆਪਣਾ ਕੰਮ ਕਰਦੀ ਰਹੀ। ਨਿਗਮ ਅਧਿਕਾਰੀ ਮੁਤਾਬਕ ਕੁਝ ਗਿਣਤੀ ਦੇ ਹੀ ਖਾਲੀ ਖੋਖਿਆਂ ਨੂੰ ਤੋੜਿਆ ਗਿਆ ਹੈ ਜਦਕਿ ਜ਼ਿਆਦਾਤਰ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਹੋਈ, ਜੋ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ। 

ਦੱਸ ਦੇਈਏ ਕਿ ਮਜੀਠਾ ਰੋਡ ਅੰਮ੍ਰਿਤਸਰ ਦੀਆਂ ਭੀੜਭਾੜ ਵਾਲੀਆਂ ਸੜਕਾਂ 'ਚੋਂ ਇਕ ਹੈ, ਜਿਥੇ ਲੋਕਾਂ ਦਾ ਕਾਫੀ ਆਉਣਾ-ਜਾਣਾ ਰਹਿੰਦਾ ਹੈ ਪਰ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਰਕੇ ਟ੍ਰੈਫਿਕ ਦੀ ਕੀਫਾ ਸਮੱਸਿਆ ਸਾਹਮਣੇ ਆਉਂਦੀ ਹੈ। 


author

Baljeet Kaur

Content Editor

Related News