ਖੁਸ਼ਖਬਰੀ : ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਨਵੀਂ ਉਡਾਣ ਸ਼ੁਰੂ
Saturday, Sep 15, 2018 - 10:14 PM (IST)

ਅੰਮ੍ਰਿਤਸਰ (ਇੰਦਰਜੀਤ)— ਏਅਰਪੋਰਟ ਤੋਂ ਅੱਜ ਅੰਮ੍ਰਿਤਸਰ-ਹੈਦਰਾਬਾਦ ਦੀ ਨਵੀਂ ਉਡਾਣ ਦੀ ਸ਼ੁਰੂਆਤ ਹੋਈ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਏਅਰਪੋਰਟ ਦੇ ਡਾਇਰੈਕਟਰ ਮਨੋਜ ਨੇ ਦੱਸਿਆ ਕਿ ਇਹ ਉਡਾਣ ਸ਼ਨੀਵਾਰ ਸਵੇਰੇ 9:11 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਰਵਾਨਾ ਹੋਈ। ਜਾਣਕਾਰੀ ਮੁਤਾਬਕ ਇੰਡੀਗੋ ਏਅਰਲਾਈਨਸ ਦੇ ਬੈਨਰ ਹੇਠ ਸ਼ੁਰੂ ਹੋਈ 107 ਫਲਾਈਟ ਰੁਜ਼ਾਨਾ 8:00 ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਤੇ 10:45 'ਤੇ ਹੈਦਰਾਬਾਦ ਪਹੁੰਚੇਗੀ। ਅੱਜ ਪਹਿਲੇ ਦਿਨ ਇਹ ਉਡਾਣ 8 ਵਜੇ ਦੀ ਥਾਂ 9:11 'ਤੇ ਚੱਲ ਕੇ 11:50 'ਤੇ ਹੈਦਰਾਬਾਦ ਪਹੁੰਚੀ।