ਉਮੜੀ ਸੰਗਤ : ਅਟਾਰੀ ਸਰਹੱਦ ਤੋਂ ਹਰਿਮੰਦਰ ਸਾਹਿਬ ਪੁੱਜਣ ਨੂੰ ਨਗਰ ਕੀਰਤਨ ਨੂੰ ਲੱਗੇ 12 ਘੰਟੇ
Friday, Aug 02, 2019 - 12:19 PM (IST)

ਅੰਮ੍ਰਿਤਸਰ : ਪਾਕਿਸਤਾਨ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅਟਾਰੀ ਸਰਹੱਦ ਤੋਂ ਸੰਗਤਾਂ ਵਲੋਂ ਸ਼ਰਧਾ-ਭਾਵਨਾ ਨਾਲ ਸਵਾਗਤ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਕਰੀਬ 11 ਵਜੇ ਭਾਰਤ ਲਈ ਰਵਾਨਾ ਹੋਇਆ ਸੀ, ਜਿਸ ਤੋਂ ਕਰੀਬ 3.45 'ਤੇ ਇਹ ਅਟਾਰੀ ਵਾਹਘਾ ਸਰਹੱਦ 'ਤੇ ਪੁੱਜਿਆ। ਇਥੇ ਰਾਜਨੀਤਿਕ ਪਾਰਟੀਆਂ ਸਮੇਤ ਸਮੂਹ ਸੰਗਤਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਵੱਡੇ ਪੱਧਰ 'ਤੇ ਕੀਤਾ ਗਿਆ। ਪੂਰੀ ਰਾਤ ਨਗਰ ਕੀਰਤਨ ਦੇ ਸਵਾਗਤ ਲਈ ਸੰਗਤ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆਇਆ। ਇਸ ਕਾਰਨ ਕਰੀਬ 5ਵਜੇ ਦੇ ਕਰੀਬ 12 ਘੰਟੇ ਬਾਅਦ ਇਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ।