ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਹੋਏ ਦਾਖਲ

Thursday, Mar 05, 2020 - 10:00 AM (IST)

ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਹੋਏ ਦਾਖਲ

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਦੀ ਕੋਰੋਨਾ ਵਾਇਰਸ ਨਾਲ ਸਬੰਧਿਤ ਆਈਸੋਲੇਸ਼ਨ ਵਾਰਡ 'ਚ 3 ਸ਼ੱਕੀ ਮਰੀਜ਼ਾਂ ਨੂੰ ਦੇਰ ਸ਼ਾਮ ਦਾਖਲ ਕੀਤਾ ਗਿਆ ਹੈ। ਇਹ ਮਰੀਜ਼ ਇਕ ਹੀ ਪਰਿਵਾਰ ਨਾਲ ਸਬੰਧਿਤ ਹਨ ਅਤੇ ਬੁੱਧਵਾਰ ਸਵੇਰੇ ਇਟਲੀ ਤੋਂ ਦਿੱਲੀ ਏਅਰਪੋਰਟ ਪੁੱਜੇ ਸਨ। ਇਨ੍ਹਾਂ 'ਚੋਂ ਇਕ ਮਰੀਜ਼ ਨੂੰ ਹਲਕਾ ਬੁਖਾਰ ਹੈ ਜਦੋਂ ਕਿ ਸਿਹਤ ਵਿਭਾਗ ਵਲੋਂ ਪਰਿਵਾਰ ਦੇ ਦੋ ਮੈਂਬਰਾਂ ਨੂੰ ਵੀ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ ਆਏ ਸਾਹਮਣੇ

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਤਿੰਨੇ ਵਿਅਕਤੀ ਸਵੇਰੇ ਇਟਲੀ ਤੋਂ ਦਿੱਲੀ ਏਅਰਪੋਰਟ ਪੁੱਜੇ ਸਨ ਅਤੇ ਸ਼ਾਮ ਦੀ ਏਅਰ ਇੰਡੀਆ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ 'ਤੇ ਆਏ ਸਨ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜਦੋਂ ਪਰਿਵਾਰ ਦੀ ਸਕਰੀਨਿੰਗ ਕੀਤੀ ਗਈ ਤਾਂ ਉਨ੍ਹਾਂ 'ਚੋਂ ਇਕ ਮਰੀਜ਼ ਨੂੰ ਹਲਕਾ ਬੁਖਾਰ ਪਾਇਆ ਗਿਆ, ਜਿਸ ਦੇ ਉਪਰੰਤ ਵਿਭਾਗ ਵਲੋਂ ਤੁਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅਜੇ ਉਸ ਨੂੰ ਹਲਕਾ ਬੁਖਾਰ ਹੈ ਫਿਰ ਵੀ ਸਾਵਧਾਨੀ ਦੇ ਤੌਰ 'ਤੇ ਵੀਰਵਾਰ ਨੂੰ ਸਰਕਾਰੀ ਲੈਬਾਰਟਰੀ ਪੂਨੇ 'ਚ ਇਨ੍ਹਾਂ ਦੇ ਬਲੱਡ ਟੈਸਟਿੰਗ ਲਈ ਸੈਂਪਲ ਭੇਜੇ ਜਾਣਗੇ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ 'ਚ ਭਾਰਤ ਦੀ ਚਾਂਦੀ, ਸੈਰ-ਸਪਾਟਾ ਵਧਿਆ (ਵੀਡੀਓ)


author

Baljeet Kaur

Content Editor

Related News