ਹਰਦੀਪ ਪੁਰੀ ਹਰਿਆਣੇ ਦਾ ਚੱਲਿਆ ਹੋਇਆ ਕਾਰਤੂਸ : ਸੰਧੂ (ਵੀਡੀਓ)

Tuesday, Apr 23, 2019 - 03:43 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਨੂੰ ਕਾਂਗਰਸ ਨੇ ਹਰਿਆਣਾ ਦਾ ਚੱਲਿਆ ਹੋਇਆ ਕਾਰਤੂਸ ਦੱਸਿਆ ਹੈ। ਗੁਰਜੀਤ ਔਜਲਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪਹੁੰਚੇ ਗੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਪੈਰਾਸ਼ੂਟ ਰਾਹੀਂ ਉਤਰੇ ਕਿਸੇ ਵੀ ਉਮੀਦਵਾਰ ਨੂੰ ਮੂੰਹ ਨਹੀਂ ਲਗਾਉਣਗੇ ਤੇ ਇਸ ਗੱਲ ਦਾ ਸਬੂਤ ਉਹ ਪਿਛਲੀ ਵਾਰ ਅਰੁਣ ਜੇਤਲੀ ਨੂੰ ਹਰਾ ਕੇ ਦੇ ਚੁੱਕੇ ਹਨ। ਉਨ੍ਹਾਂ  ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਹਰਦੀਪ ਪੁਰੀ 4 ਲੱਖ ਦੇ ਵੱਡੇ ਫਰਕ ਨਾਲ ਹਾਰੇਗਾ।

PunjabKesari

ਦੱਸ ਦੇਈਏ ਕਿ ਕਾਂਗਰਸ, 'ਆਪ' ਤੇ ਪੀ.ਡੀ.ਏ. ਵਲੋਂ ਅੰਮ੍ਰਿਤਸਰ ਤੋਂ ਲੋਕਲ ਵਿਅਕਤੀ ਨੂੰ ਹੀ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਅਕਾਲੀ-ਭਾਜਪਾ ਦਾ ਉਮੀਦਵਾਰ ਹਰਦੀਪ ਪੁਰੀ ਦਿੱਲੀ ਦਾ ਰਹਿਣ ਵਾਲਾ ਹੈ।


author

cherry

Content Editor

Related News