ਔਜਲਾ ਦੀ ਸੱਸ ਨੇ ਮਜੀਠੀਆ ਨੂੰ ਦਿੱਤੀ ਚੁਣੌਤੀ (ਵੀਡੀਓ)

Wednesday, May 15, 2019 - 07:12 AM (IST)

ਅੰਮ੍ਰਿਤਸਰ (ਸਮਿਤ ਖੰਨਾ) : ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਸੱਸ ਦੇ ਸੱਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਹੈ। ਮਜੀਠੀਆ ਵਲੋਂ ਗੁਰਜੀਤ ਔਜਲਾ ਨੂੰ ਘੱਟ ਪੜ੍ਹਿਆ ਲਿਖਿਆ ਦੱਸਣ 'ਤੇ ਔਜਲਾ ਦੀ ਸੱਸ ਜਗੀਰ ਕੌਰ ਨੇ ਮਜੀਠੀਆ ਨੂੰ ਉਨ੍ਹਾਂ ਨਾਲ ਸਟੇਜ 'ਤੇ ਆ ਕੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਅੰਮ੍ਰਿਤਸਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜੀਠੀਆ ਮੇਰੇ ਨਾਲ ਅੰਗਰੇਜ਼ੀ 'ਚ ਬਹਿਸ ਕਰਕੇ ਦਿਖਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਰਸਿਮਰਤ ਬਾਦਲ ਦੀ ਜ਼ਮਾਨਤ ਜ਼ਬਤ ਕਰਵਾਉਣਗੇ ਤੇ ਜੇਕਰ ਮਜੀਠੀਆ 'ਚ ਹਿੰਮਤ ਹੈ ਤਾਂ ਹੁਣ ਉਹ ਆਪਣੀ ਭੈਣ ਦੀ ਤਾਂ ਸੀਟ ਬਚਾਅ ਕੇ ਦਿਖਾਏ।


author

Baljeet Kaur

Content Editor

Related News