ਅੰਮ੍ਰਿਤਸਰ ਦੇ ਮੈਰੀਟੋਰੀਅਸ ਸਕੂਲ 'ਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Wednesday, Jan 10, 2018 - 05:25 PM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਜੋਹਲ ਪਿੰਡ ਦੀ ਰਹਿਣ ਵਾਲੀ ਇਕ ਦਲਿਤ ਲੜਕੀ ਜੈਸਮੀਨ ਵੱਲੋਂ ਅੰਮ੍ਰਿਤਸਰ ਦੇ ਮੈਰੀਟੋਰੀਅਸ ਸਕੂਲ 'ਚ ਖੁਦਕੁਸ਼ੀ ਦੀ ਕੋਸ਼ਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪ੍ਰਿੰਸੀਪਲ ਮੁਤਾਬਕ ਸਕੂਲ 'ਚ ਪ੍ਰੀਖਿਆ ਨੂੰ ਲੈ ਕੇ ਬੁੱਧਵਾਰ ਕੋਚਿੰਗ ਕਲਾਸ ਚੱਲ ਰਹੀ ਸੀ। 6.30 ਵਜੇ ਉਕਤ ਲੜਕੀ ਕਲਾਸ 'ਚੋਂ ਕਿਤਾਬ ਲੈਣ ਲਈ ਹੋਸਟਲ ਗਈ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਨਹੀਂ ਆਈ ਤਾਂ ਸੁਰੱਖਿਆ ਕਰਮਚਾਰੀ ਨੇ ਜਾ ਕੇ ਦੇਖਿਆ ਤਾਂ ਉਹ ਪੱਖੇ ਨਾਲ ਲਟਕ ਰਹੀ ਸੀ। ਆਲੇ-ਦੁਆਲੇ ਦੇ ਹੋਸਟਲ ਵਾਲਿਆਂ ਨੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੂੰ ਇਕ ਸੁਸਾਇਡ ਨੋਟ ਕਵਿਤਾ ਦੇ ਰੂਪ 'ਚ ਮਿਲਿਆ ਹੈ ਜਿਸ 'ਚ ਪ੍ਰੇਮ ਸਬੰਧਾਂ ਦਾ ਸ਼ੱਕ ਜਤਾਇਆ ਜਾ ਰਿਹਾ ਹੈ।