ਅੰਮ੍ਰਿਤਸਰ ’ਚ 16 ਸਾਲਾ ਕੁੜੀ ਦੀ ਭੇਤਭਰੀ ਹਾਲਾਤ ‘ਚ ਮੌਤ, ਮਾਂ ਨੇ ਲਾਏ ਪਤੀ ਅਤੇ ਸਹੁਰਿਆਂ ’ਤੇ ਮਾਰਨ ਦੇ ਦੋਸ਼
Saturday, Oct 02, 2021 - 06:07 PM (IST)
ਅੰਮ੍ਰਿਤਸਰ (ਅਨਜਾਣ) - ਅੰਮ੍ਰਿਤਸਰ ਦੀ 88 ਫੁੱਟੀ ਰੋਡ, ਕਬਰਾਂ ਨੇੜੇ ਗਲੀ ‘ਚ ਇਕ 16 ਸਾਲਾ ਕੁੜੀ ਦੀ ਭੇਤਭਰੀ ਹਾਲਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਮਾਂ ਅਮਨਦੀਪ, ਜਿਸਦਾ ਕੁਝ ਸਮਾਂ ਪਹਿਲਾਂ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਹੈ, ਉਸਨੇ ਆਪਣੇ ਪਤੀ ਅਤੇ ਸਹੁਰੇ ਪ੍ਰੀਵਾਰ ‘ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਮੇੜੀ ਕੁੜੀ ਤਾਨਿਸ਼ਾ (ਤਨੂ) ਮੇਰੇ ਦੂਸਰੇ ਬੱਚਿਆਂ ਸਮੇਤ ਮੇਰੇ ਪਤੀ ਕੋਲ ਰਹਿੰਦੀ ਸੀ। ਉਹ ਮੈਨੂੰ ਹਮੇਸ਼ਾ ਫ਼ੋਨ ’ਤੇ ਆਪਣੇ ਪਿਤਾ, ਭੂਆ ਤੇ ਬਾਕੀ ਪ੍ਰੀਵਾਰ ਵੱਲੋਂ ਤੰਗ ਕੀਤੇ ਜਾਣ ਬਾਰੇ ਦੱਸਦੀ ਰਹਿੰਦੀ ਸੀ। ਕੁੜੀ ਦੀ ਮਾਂ ਨੇ ਕਿਹਾ ਕਿ ਉਸਦੀ ਭੂਆ ਜੋ ਗੁੰਮਟਾਲੇ ਰਹਿੰਦੀ ਸੀ, ਉਹ ਰੋਜ਼ ਸਵੇਰੇ 7 ਵਜੇ ਘਰ ਆ ਜਾਂਦੀ ਸੀ। ਘਰ ‘ਚ ਪੋਚਾ ਮਾਰਨ ਅਤੇ ਹੋਰ ਗੱਲਾਂ ਨੂੰ ਲੈ ਕੇ ਉਹ ਮੇਰੀ ਧੀ ਦੀ ਮਾਰਕੁਟਾਈ ਕਰਦੀ ਰਹਿੰਦੀ ਸੀ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਉਸ ਨੇ ਦੱਸਿਆ ਕਿ ਉਸ ਦੀ ਧੀ ਜੋ ਮੈਸੇਜ ਆਪਣੀ ਮਾਂ ਨੂੰ ਕਰਦੀ ਰਹਿੰਦੀ ਸੀ, ਵੀ ਪੁਲਸ ਨੂੰ ਦਿਖਾਏ। ਉਨ੍ਹਾਂ ਕਿਹਾ ਕਿ ਮੈਨੂੰ ਅਦਾਲਤ ਵੱਲੋਂ ਬੱਚਿਆਂ ਨੂੰ ਮਿਲਣ ਦਾ ਅਧਿਕਾਰ ਸੀ ਪਰ ਮਿਲਣ ਨਹੀਂ ਸੀ ਦਿੱਤਾ ਜਾਂਦਾ। ਫੋਨ ਕਰਨ ‘ਤੇ ਕੁੜੀ ਦੀ ਮਾਰਕੁਟਾਈ ਕੀਤੀ ਜਾਂਦੀ ਸੀ। ਉਸਨੇ ਕਿਹਾ ਕਿ ਜਦੋਂ ਮੇਰੀ ਕੁੜੀ ਮਰ ਗਈ ਤਾਂ ਮੈਨੂੰ ਮੇਰੇ ਸਹੁਰੇ ਘਰ ਤੋਂ ਉਸਦੀ ਮੌਤ ਹੋਣ ਦਾ ਫੋਨ ਆਇਆ। ਜਦ ਮੈਂ ਪਹੁੰਚੀ ਤਾਂ ਉਸਦੀਆਂ ਬਾਹਾਂ ’ਤੇ ਬਲੇਡਾਂ ਦੇ ਨਿਸ਼ਾਨ ਦੇਖੇ। ਉਸ ਦਾ ਰੰਗ ਪੀਲਾ ਪਿਆ ਸੀ। ਮੈਂ ਹੀ ਪੁਲਸ ਬੁਲਵਾਈ ਅਤੇ ਮੈਨੂੰ ਹੀ ਆਪਣੇ ਰਾਜਨੀਤਕ ਅਸਰ ਰਸੂਖ ਨਾਲ ਮੇਰੇ ਸਹੁਰੇ ਪ੍ਰੀਵਾਰ ਵੱਲੋਂ ਪੁਲਸ ਨੂੰ ਕਹਿ ਕੇ ਇਕ ਘੰਟਾ ਨਜ਼ਰਬੰਦ ਰੱਖਿਆ ਗਿਆ। ਉਸਨੇ ਕਿਹਾ ਮੈਨੂੰ ਸ਼ੱਕ ਹੈ ਕਿ ਮੇਰੀ ਧੀ ਨੇ ਨੇ ਉਕਤ ਲੋਕਾਂ ਤੋਂ ਤੰਗ ਆ ਕੇ ਖੁਦ ਖ਼ੁਦਕੁਸ਼ੀ ਕੀਤੀ ਹੈ ਜਾਂ ਮੇਰੇ ਸਹੁਰੇ ਪ੍ਰੀਵਾਰ ਨੇ ਉਸ ਨੂੰ ਮਾਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ
ਉਸਨੇ ਕਿਹਾ ਕਿ ਮੇਰੇ ਸਹੁਰਿਆਂ ਵੱਲੋਂ ਕੁੜੀ ਦੀ ਮੌਤ ‘ਤੇ ਪੁਲਸ ਬੁਲਵਾਉਣ ਲਈ ਮੇਰੇ ‘ਤੇ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਅਮਨਦੀਪ ਨੇ ਕਿਹਾ ਕਿ ਮੈਨੂੰ ਮੇਰੀ ਧੀ ਲਈ ਇਨਸਾਫ਼ ਦਿਵਾਇਆ ਜਾਵੇ। ਧੀ ਦੀ ਨਾਨੀ ਅਤੇ ਉਸਦੇ ਮਾਮੇ ਰਣਜੀਤ ਮਸੀਹ ਨੇ ਦੋਸ਼ ਲਾਉਂਦਿਆਂ ਕਿਹਾ ਕਿ ਤਨੂ ਦੇ ਪਿਤਾ ਦੇ ਕਿਸੇ ਹੋਰ ਜਨਾਨੀ ਨਾਲ ਸਬੰਧ ਸਨ, ਜਿਸ ਨੂੰ ਉਹ ਘਰ ਲਿਆਉਂਦੇ ਸਨ। ਤਨੂ ਵੱਲੋਂ ਇਤਰਾਜ਼ ਕਰਨ ‘ਤੇ ਉਸ ‘ਤੇ ਅੱਤਿਆਚਾਰ ਕੀਤਾ ਜਾਂਦਾ ਸੀ। ਕੁੜੀ ਦੀ ਮਾਤਾ ਅਮਨਦੀਪ ਕੌਰ ਵੱਲੋਂ ਆਪਣੇ ਪਤੀ ਅਤੇ ਸਹੁਰਿਆਂ ਖ਼ਿਲਾਫ਼ ਥਾਣਾ ਸਦਰ ਵਿਖੇ ਦਰਖ਼ਾਸਤ ਵੀ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!
ਇਨਸਾਫ਼ ਨਾ ਮਿਲਣ ‘ਤੇ ਬਸਪਾ ਛੇੜੇਗੀ ਵੱਡਾ ਅੰਦੋਲਨ : ਰੋਹਿਤ ਖੋਖਰ
ਮੌਕੇ ’ਤੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਰੋਹਿਤ ਖੋਖਰ ਨੇ ਕਿਹਾ ਕਿ ਅਗਰ ਕੁੜੀ ਦੀ ਮੌਤ ਦਾ ਉਸਦੀ ਮਾਤਾ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪਾਰਟੀ ਨੂੰ ਨਾਲ ਲੈ ਕੇ ਵੱਡਾ ਅੰਦੋਲਨ ਛੇੜਨਗੇ। ਉਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸ਼ਾਸਨ ਅਤੇ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਣਗੇ।
ਸਾਡੇ ‘ਤੇ ਲਾਏ ਸਾਰੇ ਇਲਜ਼ਾਮ ਬੇ-ਬੁਨਿਆਦ :
ਤਨੂ ਦੀ ਦਾਦੀ ਕੁਲਵੰਤ ਕੌਰ ਨੇ ਸਿਰੇ ਤੋਂ ਸਾਰੇ ਇਲਜ਼ਾਮ ਨਕਾਰਦਿਆਂ ਕਿਹਾ ਕਿ ਤਨੂ ਦੀ ਮਾਂ ਅਮਨਦੀਪ ਕੌਰ ਵੱਲੋਂ ਮੇਰੇ ਪੁੱਤਰ ਤੇ ਪ੍ਰੀਵਾਰ ‘ਤੇ ਲਗਾਏ ਸਾਰੇ ਇਲਜ਼ਾਮ ਬੇ-ਬੁਨਿਆਦ ਅਤੇ ਝੂਠੇ ਨੇ। ਤਨੂੰ ਨੂੰ ਪਹਿਲਾਂ ਬੁਖ਼ਾਰ ਹੋਇਆ ਸੀ ਤੇ ਉਸਦੇ ਪਿਤਾ ਨੇ ਦਵਾਈ ਲੈ ਕੇ ਦਿੱਤੀ ਰਾਤ ਨੂੰ ਉਹ ਖੁਦ ਹੀ ਪਾਸਤਾ ਬਣਾ ਕੇ ਖਾ ਕੇ ਸੌਂ ਗਈ। ਰਾਤ ਸਮੇਂ ਉਸਨੂੰ ਟੱਟੀਆਂ ਉਲਟੀਆਂ ਦੀ ਸ਼ਿਕਾਇਤ ਹੋ ਗਈ ਤਾਂ ਪਹਿਲਾਂ ਕਿਸੇ ਨੇੜੇ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਦ ਉਨ੍ਹਾਂ ਜਵਾਬ ਦੇ ਦਿੱਤਾ ਤਾਂ ਕਿਸੇ ਹੋਰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਪਾਣੀ ਖ਼ਤਮ ਹੋਣ ਕਾਰਣ ਉਸਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਸਰਟੀਫਿਕੇਟ ਦੇਣ ਬਦਲੇ ਮਾਪਿਆਂ ਦੀ ਜੇਬ ’ਚੋਂ ਕਰੋੜਾਂ ਰੁਪਏ ਖਿਸਕਾਏਗਾ ਪੰਜਾਬ ਸਿੱਖਿਆ ਬੋਰਡ
ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ:
ਮਜੀਠਾ ਰੋਡ ਥਾਣਾ ਸਦਰ ਦੇ ਏ.ਐੱਸ. ਆਈ. ਸੰਤੋਖ ਕੁਮਾਰ ਨੇ ਕਿਹਾ ਕਿ ਤਨੂ ਦੀ ਮਾਂ ਅਮਨਦੀਪ ਕੌਰ ਦੀ ਸ਼ਿਕਾਇਤ ‘ਤੇ ਧਾਰਾ 174 ਤਹਿਤ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਰਿਪੋਰਟ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।