ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਹਾਈ ਸਕਿਓਰਿਟੀ, ਚੱਪੇ ਚੱਪੇ 'ਤੇ ਪੁਲਸ

Wednesday, Jun 05, 2019 - 12:46 PM (IST)

ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਹਾਈ ਸਕਿਓਰਿਟੀ, ਚੱਪੇ ਚੱਪੇ 'ਤੇ ਪੁਲਸ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : 6 ਜੂਨ ਨੂੰ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਹਾਈ ਸਕਿਓਰਿਟੀ ਤਾਇਨਾਤ ਕੀਤੀ ਗਈ। ਇਸ ਦੇ ਮੱਦੇਨਾਜ਼ਰ ਪੁਲਸ ਵਲੋਂ ਸੜਕਾਂ 'ਤੇ ਮਾਰਚ ਕੱਢਿਆ ਗਿਆ। ਪੰਜਾਬ ਪੁਲਸ ਦੇ ਨਾਲ-ਨਾਲ ਅਰਧ ਸੈਨਿਕ ਬਲ ਤੇ ਬੀ.ਐੱਸ.ਐੱਫ. ਵਲੋਂ ਅੰਮ੍ਰਿਤਸਰ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਐੱਸ.ਐੱਸ. ਸ੍ਰੀ ਵਾਸਤਵ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਿੱਖ ਸੰਗਤਾਂ ਭਾਰੀ ਗਿਣਤੀ 'ਚ ਇਕੱਠੀਆਂ ਹੋਣਗੀਆਂ। ਉਨ੍ਹਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਪੁਲਸ ਦੇ ਜਵਾਨਾਂ ਨੂੰ ਘੋੜਿਆਂ 'ਤੇ ਸਵਾਰ ਹੋ ਕੇ ਸਾਰੇ ਚੌਕਾਂ ਤੇ ਸੜਕਾਂ 'ਤੇ ਉਤਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਜੇਕਰ ਕੋਈ ਵੀ ਸਿੱਖ ਜਥੇਬੰਧੀ ਰੋਸ ਮਾਰਚ ਕੱਢੇਗੀ ਉਹ ਕਾਨੂੰਨ ਦੇ ਕਾਈਦੇ 'ਚ ਰਹਿ ਕੇ ਰੋਸ ਮਾਰਚ ਤੇ ਪ੍ਰਦਰਸ਼ਨ ਕਰੇਗੀ।  


author

Baljeet Kaur

Content Editor

Related News