ਭਾਰਤ ਸਰਕਾਰ ਨੇ ਖੇਤੀ ਬਿੱਲਾਂ 'ਤੇ ਨਹੀਂ ਸਗੋਂ ਕਿਸਾਨਾਂ ਦੇ ਡੈਥ ਵਾਰੰਟ 'ਤੇ ਕੀਤੇ ਹਸਤਾਖ਼ਰ: ਬਾਜਵਾ, ਦੂਲੋ

Monday, Sep 28, 2020 - 11:45 AM (IST)

ਅੰਮ੍ਰਿਤਸਰ (ਅਣਜਾਣ) : ਰਾਜ ਸਭਾ ਮੈਂਬਰਾਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵਲੋਂ ਰਖਵਾਏ ਸ੍ਰੀ ਅਖੰਡ ਸਾਹਿਬ ਦੇ ਭੋਗ ਮੌਕੇ ਹਾਜ਼ਰੀ ਭਰੀ ਅਤੇ ਗੁਰੂ ਕੇ ਲੰਗਰ ਵਿਖੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ।

ਇਹ ਵੀ ਪੜ੍ਹੋ :ਆਈਲੈਟਸ ਵਾਲੀ ਕੁੜੀ ਨਾਲ ਮੰਗਣੀ ਕਰਵਾਉਣੀ ਪਈ ਭਾਰੀ, ਵਿਦੇਸ਼ ਪੁੱਜਦੇ ਹੀ ਕਰ ਦਿੱਤਾ ਕਾਰਾ

ਇਸ ਦੌਰਾਨ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਬਾਜਵਾ ਤੇ ਦੂਲੋ ਨੇ ਕਿਹਾ ਕਿ ਅੱਜ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਲੰਮੇਂ ਸੰਘਰਸ਼ ਦੌਰਾਨ ਪੰਜਾਬ ਜੇ ਕਿਸਾਨਾਂ ਦੀ ਰਾਖੀ ਲਈ ਆਸ਼ੀਰਵਾਦ ਲਈ ਲਏ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਸੰਘਰਸ਼ ਦੇ ਅੰਤ 'ਚ ਕਿਸਾਨਾਂ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿਘ ਦਾ ਅੱਜ 123ਵਾਂ ਜਨਮ ਦਿਹਾੜਾ ਹੈ ਤੇ ਇਸ ਦਿਨ ਕਿਸਾਨਾਂ ਲਈ ਆਪਣਾ ਸਮਰਥਨ ਦੁਹਰਾਉਣਾ ਬਹੁਤ ਮਹੱਤਵਪੂਰਨ ਹੈ, ਜੋ ਤਿੱਖੀ ਦੁੱਪ ਅਤੇ ਕੋਵਿਡ-19 ਦੇ ਬਾਵਜੂਦ ਵਿਰੋਦ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਉਤਰੇ ਹੋਏ ਹਨ। ਸ਼ਹੀਦ ਭਗਤ ਸਿੰਘ ਦੀ ਰੂਹ ਪੰਜਾਬ ਦੇ ਲੋਕਾਂ 'ਚ ਅੱਜ ਵੀ ਜਾਗਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕਿਸਾਨ ਵਿਰੋਧੀ ਇਨ੍ਹਾਂ ਬਿੱਲਾਂ 'ਤੇ ਦਸਤਖ਼ਤ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੇ ਡੈਥ ਵਾਰੰਟਾਂ 'ਤੇ ਦਸਤਖਤ ਕੀਤੇ ਹਨ ਤੇ ਹੁਣ ਸਾਡੇ ਕਿਸਾਨ ਜੋ ਅੰਗਰੇਜ਼ਾਂ ਵਿਰੁੱਧ ਲੜੇ ਸਨ ਉਹ ਫ਼ਿਰ ਕਦੇ ਆਜ਼ਾਦ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਇਹ ਕਾਲੇ ਕਾਨੂੰਨ ਨੂੰ ਜਲਦ ਤੋਂ ਜਲਦ ਰੱਦ ਕਰਵਾਉਣ ਲਈ ਇਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ। 

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ


Baljeet Kaur

Content Editor

Related News