ਕੁੱਤਿਆਂ 'ਤੇ ਤਸ਼ੱਦਦ ਵੇਖ ਕੰਬ ਜਾਵੇਗੀ ਰੂਹ, ਖੁਦ ਦੇ ਇਨਸਾਨ ਹੋਣ 'ਤੇ ਆਵੇਗੀ ਸ਼ਰਮ (ਵੀਡੀਓ)

Tuesday, Oct 20, 2020 - 04:41 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਪੁਲਸ ਅਤੇ ਸਮਾਜ ਸੇਵੀ ਸੰਸਥਾ ਵਲੋਂ ਛਾਪੇਮਾਰੀ ਕਰ10 ਦੇ ਕਰੀਬ ਵਿਦੇਸ਼ੀ ਕੁੱਤਿਆਂ ਨੂੰ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਕੁੱਤਿਆਂ ਦੀ ਹਾਲਾਤ ਵੇਖ ਹਰ ਕਿਸੇ ਦੀ ਰੂਹ ਕੰਬ ਗਈ। 

ਇਹ ਵੀ ਪੜ੍ਹੋ: ਖ਼ੁਦਕੁਸ਼ੀ ਮਾਮਲੇ 'ਚ ਸਬ-ਇੰਸਪੈਕਟਰ ਬੀਬੀ ਬਰਖ਼ਾਸਤ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਥੇ ਨਾਜਾਇਜ਼ ਢੰਗ ਨਾਲ ਕੁੱਤੇ ਰੱਖੇ ਹੋਏ ਹਨ। ਇਸੇ ਸੂਚਨਾ ਦੇ ਆਧਾਰ 'ਤੇ ਪੁਲਸ ਨਾਲ ਮਿਲ ਕੇ ਜਦੋਂ ਇਥੇ ਛਾਪੇਮਾਰੀ ਕੀਤੀ ਗਈ ਤਾਂ 10 ਦੇ ਕਰੀਬ ਵਿਦੇਸ਼ੀ ਕੁੱਤਿਆਂ ਨੂੰ ਬਰਾਮਦ ਕੀਤਾ ਗਿਆ, ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਸੀ। ਉਨ੍ਹਾਂ ਦੱਸਿਆ ਕਿ ਵੱਡੇ-ਵੱਡੇ ਕੁੱਤਿਆ ਨੂੰ ਛੋਟੇ-ਛੋਟੇ ਪੰਜਰਿਆਂ 'ਚ ਰੱਖਿਆ ਹੋਇਆ ਸੀ ਤੇ ਇਨ੍ਹਾਂ ਕੋਲੋਂ ਨਾਜਾਇਜ਼ ਢੰਗ ਨਾਲ ਪੈਸਿਆਂ ਲਈ ਬ੍ਰੀਡਿੰਗ ਕਰਵਾਈ ਜਾ ਜਾਂਦੀ ਸੀ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਪੰਜਰੇ 'ਚ ਰੱਖਣਾ ਗੈਰ-ਕਾਨੂੰਨੀ ਹੈ। ਇਨ੍ਹਾਂ ਕੁੱਤਿਆਂ ਨੂੰ ਵੀ ਬਿਨਾਂ ਡਿਗਰੀ ਲਏ ਦਵਾਈਆਂ ਅਤੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਡਿਗਰੀ ਤੋਂ ਕੋਈ ਵੀ ਵਿਅਕਤੀ ਕੁੱਤਿਆਂ ਨੂੰ ਟੀਕੇ ਨਹੀਂ ਲਗਾ ਸਕਦਾ। 

ਇਹ ਵੀ ਪੜ੍ਹੋ: ਵਿਆਹੇ ਮਰਦ ਨਾਲ ਹੋਇਆ ਪਿਆਰ, ਘਰੋਂ ਭੱਜ ਕੇ ਕਰਾਇਆ ਵਿਆਹ ਨਾ ਆਇਆ ਰਾਸ, ਮਿਲੀ ਦਰਦਨਾਕ ਮੌਤ

ਕੁੱਤਿਆਂ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 6-7 ਮਹੀਨੇ ਤੋਂ ਹੀ ਕੁੱਤੇ ਰੱਖਣੇ ਸ਼ੁਰੂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਹ ਕੁੱਤਿਆਂ ਲਈ ਵੱਡੀ ਜਗ੍ਹਾ ਵੀ ਬਣਾ ਰਹੇ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਜਿਸ ਤਰ੍ਹਾਂ ਹੁਣ ਉਨ੍ਹਾਂ ਨੇ ਇਹ ਕੁੱਤੇ ਰੱਖੇ ਹਨ ਉਹ ਗ਼ਲਤ ਹੈ। ਉਨ੍ਹਾਂ ਦੱਸਿਆ ਕਿ ਜੋ ਦਵਾਈਆਂ ਰੱਖੀਆਂ ਗਈਆਂ ਹਨ ਉਹ ਡਾਕਟਰ ਵਲੋਂ ਹੀ ਕੁੱਤਿਆਂ ਨੂੰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News