ਪੰਜਾਬ ’ਚ ਅੰਮ੍ਰਿਤਸਰ ਜ਼ਿਲਾ ਸਭ ਤੋਂ ਵੱਧ ਪ੍ਰਦੂਸ਼ਿਤ, 454 ਤੋਂ ਪਾਰ ਏਅਰ ਕੁਆਲਿਟੀ ਇੰਡੈਕਸ
Saturday, Jun 16, 2018 - 03:40 AM (IST)

ਅੰਮ੍ਰਿਤਸਰ, (ਨੀਰਜ)- ਪਿਛਲੇ 2 ਦਿਨਾਂ ਤੋਂ ਹਵਾ ’ਚ ਨਜ਼ਰ ਆ ਰਹੇ ਧੂੜ ਭਰੇ ਗੁਬਾਰ ਕਾਰਨ ਪੀ. ਸੀ. ਬੀ. (ਪ੍ਰਦੂਸ਼ਣ ਕੰਟਰੋਲ ਵਿਭਾਗ) ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਲੇ ਦਾਅਵਿਆਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਜ਼ਿਲਾ ਪੰਜਾਬ ’ਚ ਸਭ ਤੋਂ ਵੱਧ ਪ੍ਰਦੂਸ਼ਿਤ ਨਜ਼ਰ ਆ ਰਿਹਾ ਹੈ। ਵਿਭਾਗ ਦੇ ਅੰਕਡ਼ਿਆਂ ਅਨੁਸਾਰ ਅੰਮ੍ਰਿਤਸਰ ਵਿਚ ਏਅਰ ਕੁਆਲਿਟੀ ਇੰਡੈਕਸ 454 ਤੋਂ ਵੀ ਪਾਰ ਕਰ ਗਿਆ ਹੈ। ਇੰਨਾ ਹੀ ਨਹੀਂ, ਹਵਾ ਵਿਚ ਫੈਲੀ ਧੂੜ ਕਾਰਨ ਸੂਰਜ ਦੇਵਤਾ ਵੀ ਬੱਦਲਾਂਪੇ ਨਜ਼ਰ ਆਏ ਤੇ ਦਿਨੇ ਹੀ ਹਨੇਰਾ ਰਿਹਾ।
ਮੰਨਿਆ ਜਾ ਰਿਹਾ ਹੈ ਕਿ ਇਸ ਧੂੜ ਭਰੇ ਗੁਬਾਰ ਤੋਂ ਇੰਦਰ ਦੇਵਤਾ ਹੀ ਮੀਂਹ ਪਾ ਕੇ ਨਿਜਾਤ ਦਿਵਾ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਲਈ ਇਸ ਗੁਬਾਰ ਨੂੰ ਕਵਰ ਕਰਨਾ ਅਸੰਭਵ ਨਜ਼ਰ ਆ ਰਿਹਾ ਹੈ।
ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਸਿਹਤ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼
tਸਡ਼ਕ ਤੇ ਹੋਰ ਉਸਾਰੀ ਕੰਮ ਬੰਦ ਕਰ ਦਿੱਤੇ ਜਾਣ।
tਰੇਤ ਤੇ ਮਿੱਟੀ ਨੂੰ ਓਪਨ ਟਰਾਲੀਆਂ ’ਚ ਨਾ ਲਿਜਾਇਆ ਜਾਵੇ।
tਖਿਡਾਰੀ, ਸੈਰ ਕਰਨ ਵਾਲੇ, ਸੀਨੀਅਰ ਸਿਟੀਜ਼ਨਸ ਸਵੇਰ ਤੇ ਸ਼ਾਮ ਦੀ ਸੈਰ ਨਾ ਕਰਨ।
tਦਮਾ, ਦਿਲ ਤੇ ਅੱਖਾਂ ਦੇ ਮਰੀਜ਼ ਘਰੋਂ ਬਾਹਰ ਨਾ ਨਿਕਲਣ।
tਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਘਰੋਂ ਬਾਹਰ ਨਾ ਨਿਕਲਣ ਦੇਣ ਅਤੇ ਇਨਡੋਰ ਐਕਟੀਵਿਟੀਜ਼ ਹੀ ਕਰਨ ਦੇਣ।
tਲੰਮਾ ਸਫਰ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਮੁੱਖ ਰੂਪ ’ਚ ਓਪਨ ਟਰਾਲੀਆਂ ਤੇ ਟਰੱਕਾਂ ’ਚ ਕਿਸੇ ਵੀ ਤਰ੍ਹਾਂ ਦਾ ਸਫਰ ਨਾ ਕੀਤਾ ਜਾਵੇ।