ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਨਾਲ 4 ਮਰੀਜ਼ਾਂ ਦੀ ਮੌਤ, 254 ਨਵੇਂ ਮਾਮਲਿਆਂ ਦੀ ਪੁਸ਼ਟੀ

Tuesday, Sep 22, 2020 - 02:30 AM (IST)

ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਨਾਲ 4 ਮਰੀਜ਼ਾਂ ਦੀ ਮੌਤ, 254 ਨਵੇਂ ਮਾਮਲਿਆਂ ਦੀ ਪੁਸ਼ਟੀ

ਅੰਮ੍ਰਿਤਸਰ,(ਦਲਜੀਤ)-ਜ਼ਿਲ੍ਹੇ 'ਚ ਲੋਕਾਂ ਦਾ ਸਹਿਯੋਗ ਨਾ ਮਿਲਣ ਕਾਰਨ ਕੋਰੋਨਾ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦ ਜਾ ਰਿਹਾ ਹੈ । ਸੋਮਵਾਰ ਜਿੱਥੇ 2 ਮਰਦਾਂ ਅਤੇ 2 ਔਰਤਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਉਥੇ ਹੀ ਜ਼ਿਲਾ ਪੱਧਰ ਸਿਵਲ ਹਸਪਤਾਲ ਦੇ ਬੱਚਾ ਵਿਭਾਗ ਮੁੱਖੀ, 3 ਸਿਹਤ ਕਰਮੀ, 5 ਪੁਲਸ ਕਰਮਚਾਰੀ ਇਕ ਵਕੀਲ ਅਤੇ ਇਕ ਸਪੋਰਟਸ ਅਫਸਰ ਸਮੇਤ 254 ਨਵੇਂ ਪਾਜ਼ੇਟਿਵ ਮਾਮਲੇ ਰਿਪੋਰਟ ਹੋਏ। ਅੱਜ ਆਏ ਪਾਜ਼ੇਟਿਵ ਮਾਮਲਿਆਂ 'ਚ 162 ਦੇ ਕਮਿਊਨਿਟੀ ਤੋਂ ਆਏ ਹਨ ਜਦਕਿ 982 ਦੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਟੈਸਟਿੰਗ ਦੇ ਇੰਚਾਰਜ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਸੋਮਵਾਰ ਨੂੰ 2895 ਲੋਕਾਂ ਦੇ ਕੋਵਿਡ ਟੈਸਟ ਕੀਤੇ ਗਏ। ਹੁਣ ਤੱਕ 1 ਲੱਖ 27 ਹਜ਼ਰ 302 ਲੋਕਾਂ ਦਾ ਕੋਵਿਡ ਟੈਸਟ ਹੋ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਿੱਤ ਜ਼ਿਆਦਾ ਤੋਂ ਜ਼ਿਆਦਾ ਟੈਸਟ ਕਰਵਾਏ ਜਾ ਰਹੇ ਹਨ ਤਾਂ ਕਿ ਹੀ ਕੋਰੋਨਾ ਦੀ ਚੇਨ ਨੂੰ ਆਸਾਨੀ ਨਾਲ ਤੋੜਿਆ ਜਾ ਸਕੇ। ਮੂਧਲ ਨੇ ਲੋਕਾਂ ਨੂੰ ਅਪੀਲ ਦੀ ਉਹ ਖੰਘ, ਜੁਕਾਮ, ਬੁਖਾਰ ਹੋਣ 'ਤੇ ਤੁਰੰਤ ਸਰਕਾਰੀ ਹਸਪਤਾਲਾਂ 'ਚ ਸੰਪਰਕ ਕਰਨ। ਪ੍ਰਸ਼ਾਸਨ ਵਲੋਂ 100 ਤੋਂ ਜ਼ਿਆਦਾ ਟੀਮਾਂ ਦੀ ਨਿਯੁਕਤੀ ਕਰ ਕੇ ਟੈਸਟਿੰਗ ਪ੍ਰੀਕ੍ਰਿਆ ਹੋਰ ਵਧਾਈ ਜਾ ਰਹੀ ਹੈ। ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਕੋਰੋਨਾ 'ਤੇ ਨੁਕੇਲ ਪਾਉਣ ਲਈ ਅਪੀਲ ਕੀਤੀ ਜਾ ਰਹੀ ਹੈ ਪਰ ਕੁਝ ਲੋਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ, ਜਿਸ ਕਾਰਨ ਕੋਰੋਨਾ ਦਾ ਵਾਇਰਸ ਤੇਜ਼ੀ ਨਾਲ ਪੈਰ ਪ੍ਰਸਾਰ ਰਿਹਾ ਹੈ । ਜ਼ਿਲੇ 'ਚ ਸਭ ਤੋਂ ਜ਼ਿਆਦਾ ਜ਼ਿਲਾ ਪੱਧਰ ਸਿਵਲ ਹਸਪਤਾਲ 'ਚ ਪਾਜ਼ੇਟਿਵ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਗਿਣਤੀ ਹੁਣ 33 'ਤੇ ਜਾ ਪਹੁੰਚੀ ਹੈ। ਹਸਪਤਾਲ ਦੇ ਐੱਸ. ਐੱਮ. ਓ. ਡਾ. ਅਰੁਣ ਸ਼ਰਮਾ ਦੀ ਤਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਹੈ, ਇਸ ਮਹੀਨੇ ਮੌਤ ਵੀ ਹੋ ਗਈ ਸੀ । ਇਸ ਹਸਪਤਾਲ 'ਚ ਵੱਡੇ ਪੱਧਰ 'ਤੇ ਜਿੱਥੇ ਮਰੀਜ਼ ਆਪਣਾ ਇਲਾਜ ਕਰਵਾਉਣ ਆ ਰਹੇ ਹਨ, ਉਹੀ ਟੈਸਟਿੰਗ ਸੈਂਟਰ 'ਚ ਅਣਗਿਣਤ ਤਾਦਾਦ 'ਚ ਆਉਣ ਦੇ ਚੱਲਦਿਆਂ ਕਰਮਚਾਰੀ ਅਤੇ ਅਧਿਕਾਰੀ ਵੀ ਪਾਜ਼ੇਟਿਵ ਹੋ ਰਹੇ ਹੈ । ਜ਼ਿਲੇ 'ਚ ਕੋਰੋਨਾ ਇਨਫੈਕਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ 8424 ਤੱਕ ਜਾ ਅੱਪੜੀ ਹੈ। ਸੋਮਵਾਰ ਨੂੰ 203 ਕੋਰੋਨਾ ਪਾਜ਼ੇਟਿਵ ਮਰੀਜ਼ ਤੰਦਰੁਸਤ ਵੀ ਹੋਏ ਹਨ। ਹੁਣ ਐਕਟਿਵ ਕੇਸ 1777 ਹਨ । ਪਿਛਲੇ 5 ਮਹੀਨਿਆਂ 'ਚ ਕੋਰੋਨਾ ਇਨਫੈਕਸ਼ਨ 313 ਲੋਕਾਂ ਦੀ ਜਾਨ ਵੀ ਗਈ ਹੈ । ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ 'ਚ 71 ਮਰੀਜ਼ ਅਜੇ ਵੀ ਆਈ. ਸੀ. ਯੂ. ਵਿਚ ਦਾਖਲ ਹਨ ਜਦੋਂਕਿ 9 ਮਰੀਜ਼ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਦਰਮਿਆਨ ਕੋਰੋਨਾ ਨਾਲ ਲੜਾਈ ਲੜ ਰਹੇ ਹਨ । ਆਕਸੀਜਨ ਸਪੋਟ 'ਤੇ ਮਰੀਜ਼ 94 ਅਤੇ ਹੋਮ ਆਇਸੋਲੇਟ 1162 ਮਰੀਜ਼ ਕੀਤੇ ਗਏ ਹਨ। ਬਾਕੀ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਇਲਾਜ ਅਧੀਨ ਹਨ। ਉੱਧਰ ਕਾਰਜਕਾਰੀ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਸਰਕਾਰੀ ਹਸਪਤਾਲ ਵੇਰਕਾ 'ਚ ਟੈਸਟਿੰਗ ਸੈਂਟਰ ਦੀ ਜਾਂਚ ਕੀਤੀ। ਸਟਾਫ ਅਤੇ ਡਾਕਟਰਾਂ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਡਾ. ਅਮਰਜੀਤ ਕੋਰੋਨਾ ਵਾਇਰਸ ਦੇ ਸਬੰਧ 'ਚ ਸਰਕਾਰੀ ਨਿਰਦੇਸ਼ਾਂ ਦੀਆਂ ਲੋਕਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ।


 


author

Deepak Kumar

Content Editor

Related News