6 ਫਰਵਰੀ ਤੱਕ ਰੱਦ ਰਹੇਗੀ ਅੰਮ੍ਰਿਤਸਰ ਦਰਭੰਗਾ ਐਕਸਪ੍ਰੈੱਸ
Thursday, Feb 04, 2021 - 01:18 AM (IST)
ਫਿਰੋਜ਼ਪੁਰ/ਜੈਤੋ, (ਮਲਹੋਤਰਾ, ਪਰਾਸ਼ਰ)– ਰੇਲਵੇ ਵਿਭਾਗ ਵੱਲੋਂ ਕਿਸਾਨ ਅੰਦੋਲਨਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ-ਦਰਭੰਗਾ ਵਿਚਾਲੇ ਚੱਲਣ ਵਾਲੀ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਨੂੰ 6 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ। ਉਤਰ ਰੇਲਵੇ ਹੈੱਡ ਕੁਆਟਰ ਵੱਲੋਂ ਜਾਰੀ ਸੂਚਨਾ ਅਨੁਸਾਰ 4 ਫਰਵਰੀ ਨੂੰ ਦਰਭੰਗਾ ਤੋਂ ਚੱਲਣ ਵਾਲੀ ਉਕਤ ਗੱਡੀ ਰੱਦ ਕਰ ਦਿੱਤੀ ਗਈ ਹੈ, ਜਿਸ ਕਾਰਣ ਰੈਕ ਦੀ ਕਮੀ ਨੂੰ ਦੇਖਦੇ ਹੋਏ 6 ਫਰਵਰੀ ਨੂੰ ਅੰਮ੍ਰਿਤਸਰ ਤੋਂ ਦਰਭੰਗਾ ਜਾਣ ਵਾਲੀ ਗੱਡੀ ਵੀ ਰੱਦ ਰਹੇਗੀ। ਇਸ ਤੋਂ ਇਲਾਵਾ ਨਾਂਦੇਡ਼-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਚੰਡੀਗਡ਼੍ਹ ਸਟੇਸ਼ਨ ਤੋਂ ਅਤੇ ਕੋਰਬਾ-ਅੰਮ੍ਰਿਤਸਰ ਐਕਸਪ੍ਰੈਸ ਨੂੰ ਅੰਬਾਲਾ ਸਟੇਸ਼ਨ ਤੋਂ ਵਾਪਸ ਮੋਡ਼ਿਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਜੰਡਿਆਲਾ ’ਚ ਚੱਲ ਰਹੇ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਣ ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ, ਬਾਂਦਰਾ ਟਰਮੀਨਲਜ਼, ਜੈਨਗਰ, ਨਾਗਪੁਰ, ਹਾਵਡ਼ਾ ਅਤੇ ਨਿਊਜਲਪਾਈਗੁਡ਼ੀ ਜਾਣ ਵਾਲੀਆਂ ਗੱਡੀਆਂ ਨੂੰ ਬਿਆਸ ਤੋਂ ਅੰਮ੍ਰਿਤਸਰ ਭੇਜਣ ਦੀ ਬਜਾਏ ਵਾਇਆ ਤਰਨਤਾਰਨ ਕੱਢਿਆ ਜਾ ਰਿਹਾ ਹੈ। ਜੰਮੂਤਵੀ-ਸਾਂਬਲਪੁਰ ਐਕਸਪ੍ਰੈੱਸ ਨੂੰ ਵੀ ਅੰਮ੍ਰਿਤਸਰ ਭੇਜਣ ਦੀ ਬਜਾਏ ਪਠਾਨਕੋਟ ਕੈਂਟ ਤੋਂ ਜਲੰਧਰ ਕੈਂਟ ਵੱਲ ਮੋਡ਼ਿਆ ਜਾ ਰਿਹਾ ਹੈ।