ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਈਕਲ ਯਾਤਰਾ ਅੰਮ੍ਰਿਤਸਰ ਤੋਂ ਰਵਾਨਾ

Sunday, Nov 03, 2019 - 02:27 PM (IST)

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਈਕਲ ਯਾਤਰਾ ਅੰਮ੍ਰਿਤਸਰ ਤੋਂ ਰਵਾਨਾ

ਅੰਮ੍ਰਿਤਸਰ (ਗੁਰਪ੍ਰੀਤ) : 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਕੋਈ ਵੱਖੋ-ਵੱਖਰੇ ਤਰੀਕੇ ਨਾਲ ਗੁਰੂ ਘਰ ਨਤਮਸਤਕ ਹੋਣ ਲਈ ਪੁੱਜ ਰਿਹਾ ਹੈ, ਉਥੇ ਹੀ ਸੰਗਤਾਂ ਵਲੋਂ ਸਾਈਕਲ ਚਲਾ ਕੇ ਗੁਰੂ ਘਰ ਜਾਇਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਪੰਜਾਬ ਭਰ ਤੋਂ ਆਏ ਸਾਇਕਲਿਸਟ ਸਾਇਕਲ ਚਲਾ ਕੇ ਡੇਰਾ ਬਾਬਾ ਨਾਨਕ ਤੱਕ ਪੁੱਜਣਗੇ। ਡੀ.ਸੀ. ਸ਼ਿਵਦੁਲਰ ਸਿੰਘ ਨੇ ਹਰੀ ਝੰਡੀ ਦੇ ਕੇ ਸਾਈਕਲ ਯਾਤਰਾ ਨੂੰ ਰਵਾਨਾ ਕੀਤਾ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਦੂਲਰ ਸਿੰਘ ਨੇ ਦੱਸਿਆ ਕਿ ਇਸ ਰੈਲੀ 'ਚ ਕੁਲ 550 ਸਾਇਕਲਿਸਟ ਸ਼ਾਮਲ ਹਨ ਜੋ ਲੋਕਾਂ ਨੂੰ ਬਾਬੇ ਨਾਨਕ ਦਾ ਸਾਂਝੀਵਾਲਤਾ ਦਾ ਸੁਨੇਹਾ ਦੇਣਗੇ ।ਉਧਰ ਇਸ ਰੈਲੀ ਦਾ ਹਿੱਸਾ ਬਣੇ ਸਾਇਕਲਿਸਟਾਂ ਨੇ ਖੁਦ ਨੂੰ ਖੁਸ਼ਕਿਸਮਤੀ ਦੱਸਿਆ। 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕੌਮਾਂਤਰੀ ਪੱਧਰ 'ਤੇ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ, ਜਿਸ 'ਚ ਦੂਰ-ਦੁਰਾਡੇ ਤੋਂ ਸੰਗਤਾਂ ਹੁੰਮ-ਹੁੰਮਾ ਕੇ ਪੁੱਜ ਰਹੀਆਂ ਹਨ। ਉਥੇ ਹੀ 9 ਨਵੰਬਰ ਨੂੰ ਖੁੱਲ੍ਹਣ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਵੀ ਲੋਕਾਂ 'ਚ ਕਾਫੀ ਉਤਸੁਕਤਾ ਹੈ। 


author

Baljeet Kaur

Content Editor

Related News