ਕ੍ਰਿਕਟ ਦਾ ਮੈਦਾਨ ਬਣਿਆ 'ਜੰਗ ਦਾ ਮੈਦਾਨ' ਦੋ ਧਿਰਾਂ ਵਿਚਾਲੇ ਵੱਢ-ਟੁੱਕ (ਵੀਡੀਓ)

Monday, May 27, 2019 - 03:45 PM (IST)

ਅੰਮ੍ਰਿਤਸਰ (ਗੁਰਪ੍ਰੀਤ) - ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ 'ਤੇ ਪੈਂਦੇ ਗੁਰਨਾਮ ਨਗਰ ਵਿਖੇ ਕ੍ਰਿਕਟ ਖੇਡ ਰਹੇ 2 ਧਿਰਾਂ ਵਿਚਕਾਰ ਕਾਤਲਾਨਾ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਿਕਟ ਖੇਡਣ ਨੂੰ ਲੈ ਕੇ ਹੋਈ ਇਸ ਝੜਪ 'ਚ ਨੌਜਵਾਨਾਂ ਵਲੋਂ ਤੇਜ਼ਧਾਰ ਹੱਥਿਆਰਾਂ ਨਾਲ ਇਕ ਦੂਜੇ 'ਤੇ ਹਮਲਾ ਕੀਤਾ ਗਿਆ, ਜਿਸ ਕਾਰਨ 3 ਨੌਜਵਾਨ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।

PunjabKesari

ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਝਗੜੇ ਦੇ ਅਸਲੀ ਕਾਰਨਾਂ ਦੇ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਝੜਪ 'ਚ ਜ਼ਖਮੀ ਹੋਏ 3 ਨੌਜਵਾਨਾਂ 'ਚੋਂ ਇਕ ਦੀ ਉਂਗਲੀ ਕੱਟੀ ਗਈ ਅਤੇ ਦੂਜੇ ਦੇ ਹੱਥ 'ਤੇ ਦਾਤਰ ਨਾਲ ਵਾਰ ਕੀਤਾ ਗਿਆ। 

PunjabKesari


author

rajwinder kaur

Content Editor

Related News