ਅੰਮ੍ਰਿਤਸਰ: ਦਿਨੋਂ-ਦਿਨ ਵੱਧ ਰਿਹੈ ਕੋਰੋਨਾ ਦਾ ਅਸਰ, ਹੁਣ ਗਰਭਵਤੀ ਡਾਕਟਰ ਨਿਕਲੀ ਪਾਜ਼ੇਟਿਵ

06/07/2020 6:47:14 PM

ਅੰਮ੍ਰਿਤਸਰ (ਦਲਜੀਤ ਸ਼ਰਮਾ): ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰ ਵੀ ਹੁਣ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਲੱਗੇ ਹਨ। ਕਾਲਜ ਦੇ ਪੈਥੋਲਾਜੀ ਵਿਭਾਗ 'ਚ ਤਾਇਨਾਤ ਗਰਭਵਤੀ ਮਹਿਲਾ ਡਾਕਟਰ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸ਼ਨੀਵਾਰ ਦੇਰ ਰਾਤ ਡਾਕਟਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸਰਜਰੀ ਵਿਭਾਗ 'ਚ ਤਾਇਨਾਤ ਇਕ ਜੂਨੀਅਰ ਡਾਕਟਰ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ: ਸਿੱਧੂ ਦੇ 'ਆਪ' 'ਚ ਆਉਣ ਦੀਆਂ ਅਫਵਾਹਾਂ 'ਤੇ ਜਾਣੋ ਕੀ ਬੋਲੇ ਭਗਵੰਤ ਮਾਨ

ਦੱਸਣਯੋਗ ਹੈ ਕਿ ਜ਼ਿਲੇ 'ਚ ਹੁਣ ਮਰੀਜ਼ਾਂ ਦਾ ਆਂਕੜਾ 469 ਹੋ ਗਿਆ ਹੈ, ਜਿਨ੍ਹਾਂ 'ਚੋਂ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ 'ਚ ਇਹ ਮਹਿਲਾ ਡਾਕਟਰ ਪਹਿਲੀ ਅਜਿਹੀ ਮਹਿਲਾ ਹੈ, ਜੋ ਗਰਭਵਤੀ ਹੋਣ ਦੇ ਬਾਅਦ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ:  ਦਿਲ ਕੰਬਾਅ ਦੇਣ ਵਾਲਾ ਹਾਦਸਾ, ਮੋਟਰਸਾਈਕਲ 'ਚ ਫਸੀ ਚੁੰਨੀ, ਧੜ ਤੋਂ ਵੱਖ ਹੋਇਆ ਸਿਰ (ਵੀਡੀਓ)


Shyna

Content Editor

Related News