ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ ਘਟਿਆ, 24 ਘੰਟਿਆਂ ’ਚ 585 ਮਰੀਜ਼ ਹੋਏ ਤੰਦਰੁਸਤ, 11 ਮਰੀਜ਼ਾਂ ਦੀ ਮੌਤ

Thursday, May 20, 2021 - 09:57 AM (IST)

ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ ਘਟਿਆ, 24 ਘੰਟਿਆਂ ’ਚ 585 ਮਰੀਜ਼ ਹੋਏ ਤੰਦਰੁਸਤ, 11 ਮਰੀਜ਼ਾਂ ਦੀ ਮੌਤ

ਅੰਮ੍ਰਿਤਸਰ (ਦਲਜੀਤ) - ਕੋਰੋਨਾ ਦਾ ਪ੍ਰਭਾਵ ਰੋਜ਼ਾਨਾ ਅੰਮ੍ਰਿਤਸਰ ’ਚ ਘੱਟ ਹੋ ਰਿਹਾ ਹੈ, ਜਦੋਂਕਿ ਰਾਹਤ ਵਾਲੀ ਗੱਲ ਹੈ ਕਿ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕ ਵੱਡੀ ਗਿਣਤੀ ’ਚ ਤੰਦਰੁਸਤ ਹੋ ਰਹੇ ਹਨ। ਬੁੱਧਵਾਰ ਨੂੰ ਜ਼ਿਲ੍ਹੇ ’ਚ 306 ਨਵੇਂ ਇਨਫੈਕਟਿਡ ਮਰੀਜ਼ ਰਿਪੋਰਟ ਹੋਏ, ਜਦੋਂਕਿ 11 ਲੋਕਾਂ ਦੀ ਮੌਤ ਹੋ ਗਈ। ਬੀਤੇ ਮੰਗਲਵਾਰ ਨੂੰ 301 ਇਨਫੈਕਟਿਡ ਮਰੀਜ਼ ਮਿਲੇ ਸਨ, ਜਦੋਂਕਿ 16 ਲੋਕਾਂ ਦੀ ਜਾਨ ਗਈ ਸੀ। ਰਾਹਤ ਭਰੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ’ਚ 585 ਕੋਰੋਨਾ ਇਨਫੈਕਟਿਡ ਤੰਦਰੁਸਤ ਵੀ ਹੋਏ ਹਨ। ਇਹੀ ਵਜ੍ਹਾ ਹੈ ਕਿ ਐਕਟਿਵ ਕੇਸ 5000 ਤੋਂ ਘੱਟ ਹੋ ਕੇ 4808 ਬਾਕੀ ਹਨ।

ਪੜ੍ਹੋ ਇਹ ਵੀ ਖਬਰ - ਭਰਾਵਾਂ 'ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨੇ ਜਿੰਨੀ ਤੇਜ਼ੀ ਨਾਲ ਅੰਮ੍ਰਿਤਸਰ ’ਚ ਪਿਛਲੇ ਕੁਝ ਮਹੀਨ੍ਹਿਆਂ ’ਚ ਆਪਣੇ ਪੈਰ ਪਸਾਰੇ ਸਨ। ਅੱਜ ਉਨ੍ਹੀ ਤੇਜ਼ੀ ਨਾਲ ਹੀ ਇਸ ਦੇ ਕੇਸਾਂ ’ਚ ਗਿਰਾਵਟ ਆ ਰਹੀ ਹੈ। ਪਾਜ਼ੇਟਿਵ ਦਰ ਜਿੱਥੇ ਘੱਟ ਹੋਈ ਹੈ ਉਥੇ ਹੀ ਮੌਤ ਦਰ ’ਚ ਅਜੇ ਵੀ ਕੋਈ ਵੀ ਘਾਟ ਦਰਜ ਨਹੀਂ ਕੀਤੀ ਗਈ ਪਰ ਰਾਹਤ ਵਾਲੀ ਗੱਲ ਹੈ ਕਿ ਜੋ ਮਰੀਜ਼ ਨੂੰ ਕੋਰੋਨਾ ਨੂੰ ਮਾਤ ਦੇ ਕੇ ਤੰਦਰੁਸਤ ਹੋਏ ਹਨ, ਉਨ੍ਹਾਂ ਦਾ ਗਿਣਤੀ ਰੋਜ਼ਾਨਾ ਵਧ ਰਹੀ ਹੈ।

ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ,  ਜੰਗਲ ’ਚ ਸੁੱਟੀਆਂ ਲਾਸ਼ਾਂ

ਇਨ੍ਹਾਂ ਇਲਾਕਿਆਂ ਨਾਲ ਸਬੰਧਤ ਲੋਕਾਂ ਦੀ ਹੋਈ ਮੌਤ
ਸ਼ਹੀਦ ਊਧਮ ਸਿੰਘ ਨਗਰ ਵਾਸੀ 62 ਸਾਲਾ ਵਿਅਕਤੀ : ਐੱਸ. ਜੀ. ਆਰ. ਡੀ.
ਵੇਰਕਾ ਦੀਆਂ ਨਵੀਂ ਆਬਾਦੀ ਵਾਸੀ 55 ਸਾਲਾ ਵਿਅਕਤੀ : ਜੀ. ਐੱਨ. ਡੀ. ਐੱਚ.
ਝਬਾਲ ਰੋਡ ਵਾਸੀ 46 ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਦਾਣਾ ਮੰਡੀ ਮਜੀਠਾ ਵਾਸੀ ਵਿਅਕਤੀ : ਜੀ. ਐੱਨ. ਡੀ. ਐੱਚ.
ਪਿੰਡ ਭਿੱਟੇਵਡ ਵਾਸੀ 55 ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਛਾਪਾ ਰਾਮ ਸਿੰਘ ਵਾਸੀ 80 ਸਾਲਾ ਜਨਾਨੀ : ਆਈ. ਵੀ. ਵਾਈ ਹਸਪਤਾਲ
ਚਵਿੰਡਾ ਦੇਵੀ ਵਾਸੀ 63 ਸਾਲਾ ਵਿਅਕਤੀ : ਆਈ. ਵੀ. ਵਾਈ ਹਸਪਤਾਲ
ਭਵਾਨੀ ਨਗਰ ਮਜੀਠਾ ਵਾਸੀ 58 ਸਾਲਾ ਜਨਾਨੀ : ਨਿਊ ਭੰਡਾਰੀ ਹਸਪਤਾਲ
ਖਿਲਚੀਆਂ ਵਾਸੀ 70 ਸਾਲਾ ਬਜ਼ੁਰਗ : ਐੱਮ. ਐੱਚ. ਜਲੰਧਰ
ਅਮਨ ਐਵੇਨਿਊ ਕੋਟ ਖਾਲਸਾ ਵਾਸੀ 60 ਸਾਲਾ ਬਜ਼ੁਰਗ : ਜੀ. ਐੱਨ. ਡੀ. ਐੱਚ.
ਕਸ਼ਮੀਰ ਐਵੇਨਿਊ ਵਾਸੀ 64 ਸਾਲਾ ਵਿਅਕਤੀ : ਮੈਡੀਕੇਡ ਹਸਪਤਾਲ

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਪੈਰ ਪਸਾਰਣ ਲੱਗਾ 'ਬਲੈਕ ਫੰਗਸ', ਤਿੰਨ ਮਰੀਜ਼ਾਂ ਦੀ ਗਈ 'ਨਜ਼ਰ', ਦਹਿਸ਼ਤ 'ਚ ਲੋਕ 

ਇਹ ਰਹੇ ਅੰਕੜੇ

ਕਮਿਊਨਿਟੀ ਤੋਂ ਮਿਲੇ : 208
ਕਾਂਟੇਕਟ ਤੋਂ ਮਿਲੇ : 98
ਤੰਦਰੁਸਤ ਹੋਏ 585
ਇਨਫੈਕਟਿਡ : 41511
ਤੰਦਰੁਸਤ ਹੋਏ : 35431
ਮੌਤਾਂ : 1272

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ


author

rajwinder kaur

Content Editor

Related News