ਅੰਮ੍ਰਿਤਸਰ 'ਚ ਲੱਗੇ ਚੌਕੀਦਾਰ ਚੋਰ ਹੈ ਦੇ ਪੋਸਟਰ
Sunday, Feb 24, 2019 - 04:56 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਅੰਦਰ ਪੋਸਟਰ ਵਾਰ ਜਾਰੀ ਹੈ। ਸ਼ੁਰੂਆਤ ਭਾਜਪਾ-ਅਕਾਲੀ ਦਲ ਨੇ ਕੀਤੀ ਸੀ ਸਿੱਧੂ ਬਾਜਵਾ ਦੀ ਜੱਫੀ ਦੇ ਪੋਸਟਰ ਲਵਾ ਕੇ ਤੇ ਹੁਣ ਉਸ ਰਵਾਇਤ ਨੂੰ ਅੱਗੇ ਵਧਾ ਰਹੀ ਹੈ ਕਾਂਗਰਸ। ਮੋਦੀ ਤੇ ਅਕਾਲੀ ਆਗੂਆਂ ਦੇ ਪਾਕਿਸਤਾਨ ਦੌਰੇ ਦੀਆਂ ਫੋਟੋਆਂ ਲਾਉਣ ਤੋਂ ਬਾਅਦ ਅੱਜ ਅੰਮ੍ਰਿਤਸਰ 'ਚ ਕਾਂਗਰਸ ਨੇ ਚੌਕੀਦਾਰ ਚੋਰ ਹੈ ਦੇ ਪੋਸਟਰ ਲਗਾ ਦਿੱਤੇ ਹਨ। ਅੰਮ੍ਰਿਤਸਰ 'ਚ ਕਾਂਗਰਸ ਦੇ ਵਿਦਿਆਰਥੀ ਵਿੰਗ ਨੇ ਸ਼ਹਿਰ 'ਚ ਮੋਦੀ ਵਿਰੋਧੀ ਪੋਸਟਰ ਲਗਾਏ ਹਨ। ਜਿਨ੍ਹਾਂ 'ਚ ਰਾਫੇਲ ਲੜਾਕੂ ਜਹਾਜ਼ ਦੀ ਖਰੀਦਦਾਰੀ 'ਚ ਹੋਏ ਕਥਿਤ ਘਪਲੇ ਦਾ ਪ੍ਰਚਾਰ ਕੀਤਾ ਗਿਆ ਹੈ।