ਵੱਡੀ ਵਾਰਦਾਤ : ਤਲਵਾਰਾਂ ਨਾਲ ਵੱਢਿਆ ਕਾਂਗਰਸੀ ਉਮੀਦਵਾਰ ਦਾ ਜੀਜਾ
Saturday, Dec 29, 2018 - 04:43 PM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ 'ਚ ਸ਼ਰੇਆਮ ਤਲਵਾਰਾਂ ਨਾਲ ਕਾਂਗਰਸੀ ਉਮੀਦਵਾਰ ਦੇ ਜੀਜੇ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਖਲਹਿਰਾ 'ਚ ਪਿਛਲੇ 10 ਸਾਲਾਂ ਤੋਂ ਸਰਪੰਚ ਚੱਲੇ ਆ ਰਹੇ ਕਾਂਗਰਸੀ ਉਮੀਦਵਾਰ ਜਸਮੇਰ ਸਿੰਘ ਆਪਣੇ ਜੀਜੇ ਨਾਲ ਜਤਿੰਦਰ ਸਿੰਘ ਨਾਲ ਚੋਣ ਪ੍ਰਚਾਰ ਲਈ ਜਾ ਰਿਹਾ ਸੀ। ਇਸੇ ਦੌਰਾਨ ਪਿੱਛੋ ਵਿਰੋਧੀ ਧਿਰ ਨੇ ਤਲਵਾਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਦਕਿ ਜਸਮੇਰ ਸਿੰਘ ਉਥੋਂ ਭੱਜ ਨਿਕਲਿਆ ਤੇ ਹਮਲਾਵਾਰਾਂ ਨੇ ਭੁਲੇਖੇ ਨਾਲ ਜਤਿੰਦਰ ਸਿੰਘ ਸ਼ਰੇਆਮਰ ਤਲਵਾਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।